‘ਐਕਸ ਮੈਨ’ ਫੇਮ ਏਡਨ ਕੈਂਟੋ ਦਾ 42 ਸਾਲ ਦੀ ਉਮਰ ’ਚ ਦਿਹਾਂਤ

ਮੁੰਬਈ – ਹਾਲੀਵੁੱਡ ਇੰਡਸਟਰੀ ਤੋਂ ਇਕ ਵਾਰ ਮੁੜ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਮੈਕਸੀਕਨ-ਅਮਰੀਕਨ ਅਦਾਕਾਰ ਏਡਨ ਕੈਂਟੋ ਦਾ ਦਿਹਾਂਤ ਹੋ ਗਿਆ ਹੈ। ਉਹ ਸਿਰਫ਼ 42 ਸਾਲਾਂ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ‘ਐਕਸ ਮੈਨ’ ਦੇ ਅਦਾਕਾਰ ਨੇ 8 ਜਨਵਰੀ ਨੂੰ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਦਿੱਤਾ। ਹੁਣ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਪੂਰੀ ਫ਼ਿਲਮ ਇੰਡਸਟਰੀ ਸੋਗ ’ਚ ਹੈ। ਇਸ ਦੇ ਨਾਲ ਹੀ ਅਦਾਕਾਰ ਦੇ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਏਡਨ ਕੈਂਟੋ ਲੰਬੇ ਸਮੇਂ ਤੋਂ ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਲੜ ਰਹੇ ਸਨ ਪਰ 8 ਜਨਵਰੀ ਨੂੰ ਉਹ ਇਹ ਲੜਾਈ ਹਾਰ ਗਏ। ਖ਼ਬਰਾਂ ਦੀ ਮੰਨੀਏ ਤਾਂ ਏਡਨ ਕੈਂਟੋ ਨੂੰ ਹਾਲ ਹੀ ’ਚ ਸੀਰੀਜ਼ ‘ਦਿ ਕਲੀਨਿੰਗ ਲੇਡੀ’ ’ਚ ਦੇਖਿਆ ਗਿਆ ਸੀ। ਇਸ ਅਮਰੀਕੀ ਟੀ. ਵੀ. ਸੀਰੀਜ਼ ’ਚ ਉਹ ਮੁੱਖ ਅਦਾਕਾਰ ਅਰਮਾਨ ਮੋਰਾਲੇਸ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਏ ਸਨ। ਉਨ੍ਹਾਂ ਨੇ ਇਸ ਸੀਰੀਜ਼ ਦੇ 2 ਬੈਕ-ਟੂ-ਬੈਕ ਸੀਜ਼ਨਜ਼ ’ਚ ਕੰਮ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਸੀਰੀਜ਼ ਦੌਰਾਨ ਏਡਨ ਦੀ ਸਿਹਤ ਖ਼ਰਾਬ ਹੋਣ ਲੱਗੀ। ਅਜਿਹੇ ’ਚ ਉਹ ‘ਦਿ ਕਲੀਨਿੰਗ ਲੇਡੀ’ ਦੇ ਤੀਜੇ ਸੀਜ਼ਨ ਦਾ ਹਿੱਸਾ ਨਹੀਂ ਬਣ ਸਕੇ। ਖ਼ਬਰਾਂ ਹਨ ਕਿ ਏਡਨ ਲੰਬੇ ਸਮੇਂ ਤੱਕ ਅਪੈਂਡੀਸੀਅਲ ਕੈਂਸਰ ਵਰਗੀ ਬੀਮਾਰੀ ਨਾਲ ਲੜਦੇ ਰਹੇ।

ਦੱਸਿਆ ਜਾ ਰਿਹਾ ਹੈ ਕਿ ਏਡਨ ਦੀ ਸਿਹਤ ’ਚ ਸੁਧਾਰ ਦੀ ਉਮੀਦ ਸੀ। ਇਸ ਤੋਂ ਬਾਅਦ ਉਹ ‘ਦਿ ਕਲੀਨਿੰਗ ਲੇਡੀ’ ਦੀ ਕਾਸਟ ’ਚ ਵੀ ਸ਼ਾਮਲ ਹੋਣ ਵਾਲੇ ਸਨ ਪਰ ਹੁਣ ਅਜਿਹਾ ਕਦੇ ਨਹੀਂ ਹੋਵੇਗਾ। ਖ਼ਬਰਾਂ ਮੁਤਾਬਕ ‘ਦਿ ਕਲੀਨਿੰਗ ਲੇਡੀ’ ਦੇ ਸੀਜ਼ਨ 3 ਦੇ ਪ੍ਰੀਮੀਅਰ ’ਤੇ ਮੇਕਰਸ ਏਡਨ ਨੂੰ ਸ਼ਰਧਾਂਜਲੀ ਦੇਣਗੇ।

Add a Comment

Your email address will not be published. Required fields are marked *