ਜਸਬੀਰ ਜੱਸੀ ਨੇ ਹਰਭਜਨ ਮਾਨ ਤੇ ਕਪਿਲ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਗਾਇਕ ਹਰਭਜਨ ਮਾਨ ਪੰਜਾਬੀ ਇੰਡਸਟਰੀ ਦੇ ਲੈਜੇਂਡਰੀ ਗਾਇਕਾਂ ‘ਚੋਂ ਇੱਕ ਹਨ। ਬੀਤੇ ਦਿਨ ਹਰਭਜਨ ਮਾਨ ਆਪਣੇ ਅਜ਼ੀਜ਼ ਦੋਸਤ ਜਸਬੀਰ ਜੱਸੀ ਨੂੰ ਵੀ ਮਿਲਣ ਪਹੁੰਚੇ। ਇਸ ਦੌਰਾਨ ਦੀਆਂ ਕਈ ਤਸਵੀਰਾਂ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਜਸਬੀਰ ਜੱਸੀ ਨੇ ਕੈਪਸ਼ਨ ‘ਚ ਲਿਖਿਆ ‘ਵੀਰਾਂ ਨਾਲ ਸਰਦਾਰੀਆਂ’।

ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ‘ਚ ਜਸਬੀਰ ਜੱਸੀ ਨਾਲ ਹਰਭਜਨ ਮਾਨ ਕਾਮੇਡੀਅਨ ਕਿੰਗ ਕਪਿਲ ਸ਼ਰਮਾ ਵੀ ਦਿਖਾਈ ਦੇ ਰਹੇ ਹਨ। ਉਥੇ ਹੀ ਬੀਤੇ ਦਿਨੀਂ ਹਰਭਜਨ ਮਾਨ ਆਪਣੀ ਪਤਨੀ ਹਰਮਨ ਕੌਰ ਨਾਲ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਪਹੁੰਚਿਆ ਸੀ। ਇਸ ਦੌਰਾਨ ਉਨ੍ਹਾਂ ਨੇ ਕਪਿਲ ਦੀ ਪਤਨੀ ਗਿੰਨੀ ਚਤਰਥ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਸਨ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਹਰਮਨ ਕੌਰ ਨੇ ਕੈਪਸ਼ਨ ‘ਚ ਲਿਖਿਆ ਸੀ, ”ਇੰਨੇ ਜ਼ਿਆਦਾ ਵਧੀਆ ਤੇ ਨਿਮਾਣੇ ਸੁਭਾਅ ਦੇ ਇਸ ਜੋੜੇ ਨੂੰ ਮਿਲ ਕੇ ਅਸੀਂ ਦੋਵੇਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ। ਬਹੁਤ ਵਧੀਆ ਗੱਲਬਾਤ ਹੋਈ, ਅਸੀਂ ਇਕੱਠੇ ਬਹੁਤ ਹੱਸੇ ਅਤੇ ਬੇਹੱਦ ਲਜ਼ੀਜ਼ ਖਾਣੇ ਦਾ ਅਨੰਦ ਮਾਣਿਆ। ਉਮੀਦ ਹੈ ਅੱਗੇ ਵੀ ਸਾਡਾ ਵਧੀਆ ਰਿਸ਼ਤਾ ਇਸੇ ਤਰ੍ਹਾਂ ਕਾਇਮ ਰਹੇਗਾ।” ਹੁਣ ਕਪਿਲ ਸ਼ਰਮਾ, ਹਰਭਜਨ ਮਾਨ ਤੇ ਜਸਬੀਰ ਜੱਸੀ ਨੂੰ ਇਕੱਠਿਆਂ ਵੇਖ ਕੇ ਫੈਨਜ਼ ਕਿਆਸ ਲਗਾ ਰਹੇ ਹਨ ਕਿ ਸ਼ਾਇਦ ਇਹ ਤਿੱਕੜੀ ਕੁਝ ਨਵਾਂ ਕਰਨ ਜਾ ਰਹੀ ਹੈ। 

ਦੱਸਣਯੋਗ ਹੈ ਕਿ ਹਰਭਜਨ ਮਾਨ ਤੇ ਜਸਬੀਰ ਜੱਸੀ ਬਹੁਤ ਵਧੀਆ ਦੋਸਤ ਹਨ। ਅਕਸਰ ਦੋਵੇਂ ਇੱਕਠੇ ਸਮਾਂ ਬਿਤਾਉੇਂਦੇ ਹੋਏ ਨਜ਼ਰ ਆਉਂਦੇ ਹਨ। ਦੋਵੇਂ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਰਹੇ ਹਨ। ਦੱਸ ਦਈਏ ਕਿ ਹਰਭਜਨ ਮਾਨ ਨੂੰ ਆਪਣੀ ਸਾਫ ਸੁਥਰੀ, ਅਰਥ ਭਰਪੂਰ ਤੇ ਸੱਭਿਆਚਾਰ ਨਾਲ ਜੁੜੀ ਗਾਇਕੀ ਲਈ ਜਾਣਿਆ ਜਾਂਦਾ ਹੈ।

ਬੀਤੇ ਕੁਝ ਦਿਨ ਪਹਿਲਾਂ ਉਹ ਆਪਣੇ ਪਰਿਵਾਰ ਨਾਲ ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਸਨ। ਇਸ ਦੌਰਾਨ ਦੀਆਂ ਕਈ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਨੂੰ ਖੂਬ ਪਸੰਦ ਕੀਤਾ ਗਿਆ ਸੀ। ਉਥੇ ਹੀ ਹੀ ਜਸਬੀਰ ਜੱਸੀ ਵੀ ਕੁਝ ਕੁ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਸਰਾਭਾ ਨਾਂ ਦੀ ਫ਼ਿਲਮ ‘ਚ ਵੀ ਇੱਕ ਕਿਰਦਾਰ ਨਿਭਾਇਆ ਹੈ।

Add a Comment

Your email address will not be published. Required fields are marked *