ਅਕਸ਼ੇ ਕੁਮਾਰ ਨੇ ਧੀ ਨਿਤਾਰਾ ਨਾਲ ਮਾਲਦੀਵ ’ਚ ਚਲਾਈ ਸਾਈਕਲ
ਮੁੰਬਈ – ਬਾਲੀਵੁੱਡ ਕੱਪਲ ਅਕਸ਼ੇ ਕੁਮਾਰ ਤੇ ਟਵਿੰਕਲ ਖੰਨਾ ਆਪਣੀ ਧੀ ਨਿਤਾਰਾ ਨੂੰ ਲਾਈਮਲਾਈਟ ਤੋਂ ਦੂਰ ਰੱਖਦੇ ਹਨ। ਨਿਤਾਰਾ ਆਪਣੇ ਪਿਤਾ ਦੀ ਪਿਆਰੀ ਹੈ। ਟਵਿੰਕਲ ਅਕਸਰ ਆਪਣੀਆਂ ਪੋਸਟਾਂ ਰਾਹੀਂ ਇਸ ਗੱਲ ਦਾ ਸਬੂਤ ਦਿੰਦੀ ਹੈ। ਹਾਲ ਹੀ ’ਚ ਉਸ ਨੇ ਇਕ ਪਿਆਰੀ ਵੀਡੀਓ ਸ਼ੇਅਰ ਕਰਕੇ ਇਕ ਵਾਰ ਫਿਰ ਅਕਸ਼ੇ ਤੇ ਨਿਤਾਰਾ ’ਚ ਮਜ਼ਬੂਤ ਬੰਧਨ ਦਿਖਾਇਆ ਹੈ।
ਟਵਿੰਕਲ ਖੰਨਾ ਨੇ ਇੰਸਟਾਗ੍ਰਾਮ ਸਟੋਰੀ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਅਕਸ਼ੇ ਤੇ ਨਿਤਾਰਾ ਦੀ ਹੈ। ਵੀਡੀਓ ’ਚ ਅਕਸ਼ੇ ਨੂੰ ਆਪਣੀ ਧੀ ਨਾਲ ਸਾਈਕਲ ਚਲਾਉਂਦੇ ਦੇਖਿਆ ਜਾ ਸਕਦਾ ਹੈ। ਅਕਸ਼ੇ ਪਿੱਛੇ ਬੈਠੀ ਨਿਤਾਰਾ ਨਾਲ ਸਾਈਕਲ ਚਲਾ ਰਹੇ ਹਨ। ਟਵਿੰਕਲ ਦੀ ਇਸ ਵੀਡੀਓ ਤੋਂ ਲੱਗ ਰਿਹਾ ਹੈ ਕਿ ਅਕਸ਼ੇ ਆਪਣੇ ਪਰਿਵਾਰ ਨਾਲ ਮਾਲਦੀਵ ’ਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਇਹ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਹੈ ਤੇ ਲੋਕ ਅਕਸ਼ੇ-ਨਿਤਾਰਾ ਦੇ ਰਿਸ਼ਤੇ ਨੂੰ ਕਾਫੀ ਪਸੰਦ ਕਰ ਰਹੇ ਹਨ।
ਅਕਸ਼ੇ ਕੁਮਾਰ ਦੀ ਧੀ ਨਿਤਾਰਾ 25 ਸਤੰਬਰ, 2023 ਨੂੰ 11 ਸਾਲ ਦੀ ਹੋ ਗਈ ਹੈ। ਆਪਣੀ ਧੀ ਦੇ ਜਨਮਦਿਨ ’ਤੇ ਅਕਸ਼ੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕਰਕੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਤੁਹਾਨੂੰ ਦੱਸ ਦੇਈਏ ਕਿ ਅਕਸ਼ੇ ਕੁਮਾਰ ਤੇ ਟਵਿੰਕਲ ਖੰਨਾ ਦੇ ਦੋ ਬੱਚੇ ਹਨ। ਉਸ ਦੇ ਪੁੱਤਰ ਦਾ ਨਾਂ ਆਰਵ ਕੁਮਾਰ ਹੈ, ਜੋ ਆਪਣੇ ਪਿਤਾ ਵਾਂਗ ਹੀ ਇਕ ਟਰੇਂਡ ਮਾਰਸ਼ਲ ਆਰਟਿਸਟ ਹੈ।

