ਦੁਨੀਆ ਦੀ ਚੋਟੀ ਦੇ 3 ਹਵਾਈ ਅੱਡਿਆਂ ’ਚ ਸ਼ਾਮਲ ਹੋਏ ਹੈਦਰਾਬਾਦ-ਬੈਂਗਲੁਰੂ ਦੇ ਹਵਾਈ ਅੱਡੇ

ਨਵੀਂ ਦਿੱਲੀ – ਕਾਰਜਸ਼ੀਲ ਪ੍ਰਦਰਸ਼ਨ ਅਤੇ ਸਮੇਂ ਦੀ ਪਾਬੰਦੀ ਦੇ ਲਿਹਾਜ ਨਾਲ ਹੈਦਰਾਬਾਦ ਅਤੇ ਬੈਂਗਲੁਰੂ ਦੇ ਹਵਾਈ ਅੱਡਿਆਂ ਨੂੰ ਦੁਨੀਆ ਦੇ ਚੋਟੀ ਦੇ 10 ਹਵਾਈ ਅੱਡਿਆਂ ਵਿਚ ਕ੍ਰਮਵਾਰ : ਦੂਜੇ ਅਤੇ ਤੀਜੇ ਸਥਾਨ ’ਤੇ ਰੱਖਿਆ ਗਿਆ ਹੈ। ਮੰਗਲਵਾਰ ਨੂੰ ਜਾਰੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਏਵੀਏਸ਼ਨ ਸੈਕਟਰ ਨਾਲ ਸਬੰਧਤ ਵਿਸ਼ਲੇਸ਼ਣ ਫਰਮ ਸਿਰੀਅਮ ਨੇ ਸਾਲ 2023 ਦੀ ਆਪਣੀ ਆਨ-ਟਾਈਮ ਪ੍ਰਫਾਰਮੈਂਸ (ਓ. ਟੀ. ਪੀ.) ਸਮੀਖਿਆ ਰਿਪੋਰਟ ਵਿਚ ਭਾਰਤ ਦੇ 3 ਹਵਾਈ ਅੱਡਿਆਂ-ਹੈਦਰਾਬਦ, ਬੈਂਗਲੁਰੂ ਅਤੇ ਕੋਲਕਾਤਾ ਨਾਲ ਭਾਰਤੀ ਏਅਰਲਾਈਨ ਇੰਡੀਗੋ ਨੂੰ ਥਾਂ ਦਿੱਤੀ ਹੈ। 

ਸਮੇਂ ਸਿਰ ਉਡਾਣ ਨੂੰ ਉਸ ਉਡਾਣ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ, ਜੋ ਨਿਰਧਾਰਿਤ ਅਰਾਈਵਲ ਤੋਂ 15 ਮਿੰਟ ਦੇ ਅੰਦਰ ਪੁੱਜਦੀ ਹੈ। ਉੱਥੇ ਹੀ ਹਵਾਈ ਅੱਡੇ ਦੇ ਸੰਦਰਭ ਵਿਚ ਇਸ ਨੂੰ ਨਿਰਧਾਰਤ ਰਵਾਨਗੀ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਹੈਦਰਾਬਾਦ ਦਾ ਰਾਜੀਵ ਗਾਂਧੀ ਅੰਤਰ ਰਾਸ਼ਟਰੀ ਹਵਾਈ ਅੱਡਾ 84.42 ਫ਼ੀਸਦੀ ਓ. ਟੀ. ਪੀ. ਨਾਲ ਗਲੋਬਲ ਹਵਾਈ ਅੱਡਿਆਂ ਦੇ ਨਾਲ ਵੱਡੇ ਹਵਾਈ ਅੱਡਿਆਂ ਦੀ ਸ਼੍ਰੇਣੀ ਵਿਚ ਦੂਜੇ ਸਥਾਨ ’ਤੇ ਹੈ। 

ਸਿਰੀਅਮ ਨੇ ਕਿ ਬੈਂਗਲੁਰੂ ਦਾ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡਾ 84.08 ਫ਼ੀਸਦੀ ਓ. ਟੀ. ਪੀ. ਨਾਲ ਦੋਵੇਂ ਸੈਗਮੈਂਟ ’ਚ ਤੀਜੇ ਸਥਾਨ ’ਤੇ ਹੈ। ਅਮਰੀਕਾ ਦਾ ਮਿਨੀਆਪੋਲਿਸ-ਸੇਂਟ ਪਾਲ ਹਵਾਈ ਅੱਡਾ 84.44 ਫ਼ੀਸਦੀ ਓ. ਟੀ. ਪੀ. ਨਾਲ ਦੋਵੇਂ ਸੂਚੀਆਂ ’ਚ ਚੋਟੀ ’ਤੇ ਹੈ। ਉੱਥੇ ਹੀ ਦਰਮਿਆਨੇ ਹਵਾਈ ਅੱਡਿਆਂ ਦੀ ਸ਼੍ਰੇਣੀ ਵਿਚ ਕੋਲਕਾਤਾ ਦਾ ਨੇਤਾਜੀ ਸੁਭਾਸ਼ ਚੰਦਰ ਬੋਸ ਹਵਾਈ ਅੱਡਾ 83.91 ਫ਼ੀਸਦੀ ਓ. ਟੀ. ਪੀ. ਨਾਲ 9ਵੇਂ ਸਥਾਨ ’ਤੇ ਹੈ। ਇਸ ਸ਼੍ਰੇਣੀ ਵਿਚ ਜਾਪਾਨ ਦਾ ਓਸਾਕਾ ਅੰਤਰ ਰਾਸ਼ਟਰੀ ਹਵਾਈ ਅੱਡਾ 90.71 ਫੀਸਦੀ ਓ. ਟੀ. ਪੀ. ਨਾਲ ਪਹਿਲੇ ਸਥਾਨ ’ਤੇ ਹੈ। 

ਇਸ ਦੌਰਾਨ ਜੇਕਰ ਏਅਰਲਾਈਨ ਕੰਪਨੀਆਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ 82.12 ਫ਼ੀਸਦੀ ਓ. ਟੀ. ਪੀ. ਨਾਲ ਚੋਟੀ ’ਤੇ ਹੈ। ਇਹ ਰਿਆਇਤੀ ਏਵੀਏਸ਼ਨ ਸ਼੍ਰੇਣੀ ਵਿਚ 8ਵੇਂ ਸਥਾਨ ’ਤੇ ਹੈ ਅਤੇ ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਚੌਥੇ ਸਥਾਨ ’ਤੇ ਹੈ। ਘੱਟ ਲਾਗਤ ਵਾਲੇ ਸੈਗਮੈਂਟ ਵਿਚ ਦੱਖਣੀ ਅਫਰੀਕਾ ਦੀ ਸੈਫਏਅਰ 92.36 ਫ਼ੀਸਦੀ ਓ. ਟੀ. ਪੀ. ਨਾਲ ਚੋਟੀ ’ਤੇ ਹੈ।

Add a Comment

Your email address will not be published. Required fields are marked *