ਨਿਊਜ਼ੀਲੈਂਡ ‘ਚ ਛੁੱਟੀਆਂ ਦੌਰਾਨ ਵਾਪਰੇ ਸੜਕ ਹਾਦਸੇ

ਵੈਲਿੰਗਟਨ : ਕ੍ਰਿਸਮਿਸ-ਨਵੇਂ ਸਾਲ ਦੌਰਾਨ ਨਿਊਜ਼ੀਲੈਂਡ ਵਿਚ ਵੱਡੀ ਗਿਣਤੀ ਵਿਚ ਸੜਕ ਹਾਦਸੇ ਵਾਪਰੇ। ਇਨ੍ਹਾਂ ਹਾਦਸਿਆਂ ਵਿਚ 19 ਲੋਕਾਂ ਦੀ ਮੌਤ ਹੋ ਗਈ। ਇਹ ਗਿਣਤੀ ਪੰਜ ਸਾਲ ਪਹਿਲਾਂ ਨਾਲੋਂ ਲਗਭਗ ਦੁੱਗਣੀ ਹੈ। ਅਧਿਕਾਰਤ ਅੰਕੜਿਆਂ ਵਿਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਨਿਊਜ਼ੀਲੈਂਡ ਆਟੋਮੋਬਾਈਲ ਐਸੋਸੀਏਸ਼ਨ (ਏ.ਏ) ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਸੜਕ ਸੁਰੱਖਿਆ ਪਛੜ ਰਹੀ ਹੈ।

ਏ.ਏ ਸੜਕ ਸੁਰੱਖਿਆ ਦੇ ਬੁਲਾਰੇ ਡਾਇਲਨ ਥੌਮਸਨ ਨੇ ਕਿਹਾ, ”ਘਾਤਕ ਹਾਦਸੇ ਚੰਗੇ ਡਰਾਈਵਰਾਂ ਨਾਲ ਵੀ ਹੋ ਸਕਦੇ ਹਨ”।  ਉਨ੍ਹਾਂ ਨੇ ਡਰਾਈਵਰਾਂ ਨੂੰ ਲਾਪਰਵਾਹੀ ਨਾ ਵਰਤਣ ਦੀ ਚਿਤਾਵਨੀ ਵੀ ਦਿੱਤੀ ਸੀ।” ਸਰਕਾਰੀ ਅੰਕੜਿਆਂ ਅਨੁਸਾਰ ਸੜਕ ਨਾਲ ਸਬੰਧਤ ਮੌਤਾਂ 2023 ਵਿੱਚ 343 ਤੱਕ ਪਹੁੰਚ ਗਈਆਂ, ਜੋ ਇੱਕ ਸਾਲ ਪਹਿਲਾਂ 372  ਨਾਲੋਂ ਘੱਟ ਸਨ। ਸਥਾਨਕ ਟਰਾਂਸਪੋਰਟ ਅਧਿਕਾਰੀਆਂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਹਾਦਸੇ ਸੜਕਾਂ ‘ਤੇ ਡਰਾਈਵਰਾਂ ਦੇ ਵਿਵਹਾਰ ਕਾਰਨ ਵਾਪਰਦੇ ਹਨ, ਜਿਵੇਂ ਕਿ ਸੀਟ ਬੈਲਟ ਨਾ ਲਗਾਉਣਾ।

Add a Comment

Your email address will not be published. Required fields are marked *