ਨੋਵਾਕ ਜੋਕੋਵਿਚ ਨੇ ਸਰਬੀਆ ਨੂੰ ਦਿਵਾਈ ਚੀਨ ਖਿਲਾਫ ਜਿੱਤ

ਪਰਥ : ਪਰਥ ‘ਚ ਇਕ ਦਹਾਕੇ ਬਾਅਦ ਆਪਣਾ ਪਹਿਲਾ ਮੈਚ ਖੇਡ ਰਹੇ ਨੋਵਾਕ ਜੋਕੋਵਿਚ ਦੀ ਅਗਵਾਈ ‘ਚ ਸਰਬੀਆ ਨੇ ਯੂਨਾਈਟਿਡ ਕੱਪ ਟੈਨਿਸ ਟੂਰਨਾਮੈਂਟ ‘ਚ ਚੀਨ ‘ਤੇ 2-1 ਨਾਲ ਜਿੱਤ ਦਰਜ ਕੀਤੀ। ਜੋਕੋਵਿਚ ਨੇ ਇਸ ਤੋਂ ਪਹਿਲਾਂ 2013 ‘ਚ ਹੋਪਮੈਨ ਕੱਪ ‘ਚ ਪੱਛਮੀ ਆਸਟ੍ਰੇਲੀਆ ਦੇ ਇਸ ਸ਼ਹਿਰ ‘ਚ ਆਪਣਾ ਆਖਰੀ ਮੈਚ ਖੇਡਿਆ ਸੀ।

ਜੋਕੋਵਿਚ ਨੇ ਸਿੰਗਲਜ਼ ਮੈਚ ਵਿੱਚ ਝਾਂਗ ਜ਼ੀਜ਼ੇਨ ਨੂੰ 6-3, 6-2 ਨਾਲ ਹਰਾਇਆ ਅਤੇ ਫਿਰ ਓਲਗਾ ਡੈਨੀਲੋਵਿਚ ਨਾਲ ਸਾਂਝੇਦਾਰੀ ਕਰਕੇ ਮਿਕਸਡ ਡਬਲਜ਼ ਵਿੱਚ ਜ਼ੇਂਗ ਕਿਆਨਵੇਨ ਅਤੇ ਝਾਂਗ ਨੂੰ 6-4, 1-6, 10-6 ਨਾਲ ਹਰਾਇਆ। ਇਸ ਦੌਰਾਨ ਝੇਂਗ ਨੇ ਡੇਨੀਲੋਵਿਚ ਨੂੰ 6-4, 6-2 ਨਾਲ ਹਰਾ ਕੇ ਚੀਨ ਨੂੰ ਬਰਾਬਰੀ ਦਿਵਾਈ। ਚੀਨ ਨੇ ਆਪਣੇ ਪਹਿਲੇ ਮੈਚ ਵਿੱਚ ਚੈੱਕ ਗਣਰਾਜ ਨੂੰ 3-0 ਨਾਲ ਹਰਾਇਆ ਸੀ ਪਰ ਹੁਣ ਸਰਬੀਆ ਵੀ ਗਰੁੱਪ ਈ ਤੋਂ ਅੱਗੇ ਵਧਣ ਦੀ ਦੌੜ ਵਿੱਚ ਸ਼ਾਮਲ ਹੋ ਗਿਆ ਹੈ।

Add a Comment

Your email address will not be published. Required fields are marked *