ਨਿਊਜੀਲੈਂਡ ਵਿੱਚ 6 ਸਾਲਾਂ ਦੇ ਬੱਚੇ ਵੀ ਹੋ ਰਹੇ Vaping ਦਾ ਸ਼ਿਕਾਰ

ਆਕਲੈਂਡ – ਜੋਨੇਥਨ ਕੀਲੀਕਸ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਬੀਤੇ ਸਮੇਂ ਵਿੱਚ ਨਿਕੋਟੀਨ ਯੁਕਤ Vaping ਵਰਤਣ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ, ਖਾਸਕਰ ਛੋਟੀ ਉਮਰ ਦੇ ਸਕੂਲ ਜਾਣ ਵਾਲੇ ਬੱਚਿਆਂ ਵਿੱਚ ਇਸਦਾ ਕੁਝ ਜਿਆਦਾ ਹੀ ਰੁਝਾਣ ਵਧਿਆ ਹੈ। ਅਜਿਹਾ ਹੀ ਇੱਕ ਕੇਸ ਦੱਖਣੀ ਆਕਲੈਂਡ ਰਹਿੰਦੇ 6 ਸਾਲਾ ਹੈਰੀ ਦਾ ਸੀ, ਜਿਸਦਾ ਚਿੜਚਿੜਾਪਣ ਤੇ ਗੁੱਸਾ ਜਦੋਂ ਹੱਦੋਂ ਵੱਧ ਗਿਆ ਤਾਂ ਉਸਦੇ ਮਾਪਿਆਂ ਨੂੰ ਅਸਲੀਅਤ ਜਾਣਕੇ ਸੱਚਮੁੱਚ ਹੀ ਬਹੁਤ ਦੁੱਖ ਹੋਇਆ ਤੇ ਉਨ੍ਹਾਂ ਆਪਣੇ ਬੱਚੇ ਦੀ Vaping ਦੀ ਆਦਤ ਛੁਡਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਅਜਿਹਾ ਹੀ ਇੱਕ ਕੇਸ ਦੱਖਣੀ ਆਕਲੈਂਡ ਰਹਿੰਦੇ 6 ਸਾਲਾ ਹੈਰੀ ਦਾ ਸੀ, ਜਿਸਦਾ ਚਿੜਚਿੜਾਪਣ ਤੇ ਗੁੱਸਾ ਜਦੋਂ ਹੱਦੋਂ ਵੱਧ ਗਿਆ ਤਾਂ ਉਸਦੇ ਮਾਪਿਆਂ ਨੂੰ ਅਸਲੀਅਤ ਜਾਣਕੇ ਸੱਚਮੁੱਚ ਹੀ ਬਹੁਤ ਦੁੱਖ ਹੋਇਆ ਤੇ ਉਨ੍ਹਾਂ ਆਪਣੇ ਬੱਚੇ ਦੀ Vaping ਦੀ ਆਦਤ ਛੁਡਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਦਸੰਬਰ ਵਿੱਚ ਜਾਰੀ ਆਂਕੜੇ ਦੱਸਦੇ ਹਨ ਕਿ 18 ਤੋਂ 24 ਸਾਲ ਦੇ ਇੱਕ ਚੌਥਾਈ ਨੌਜਵਾਨਾਂ ਨੂੰ Vaping ਦੀ ਰੋਜਾਨਾ ਦੀ ਆਦਤ ਹੈ, ਜਦਕਿ 15 ਤੋਂ 17 ਸਾਲਾਂ ਤੱਕ ਦੇ ਬੱਚਿਆਂ ਵਿੱਚ 15% ਨੂੰ ਇਹ ਗੰਦੀ ਆਦਤ ਲੱਗੀ ਹੋਈ ਹੈ ਤੇ ਇਹ ਆਂਕੜੇ ਮਾਪਿਆਂ ਲਈ ਸੱਚਮੁੱਚ ਹੀ ਚਿੰਤਾ ਦਾ ਵਿਸ਼ਾ ਹਨ।

Add a Comment

Your email address will not be published. Required fields are marked *