‘ਹਰ ਧੀ ਲਈ ਆਤਮ ਸਨਮਾਨ ਪਹਿਲਾਂ, ਮੈਡਲ ਬਾਅਦ ‘ਚ’

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੇ ਸਮਰਥਨ ‘ਚ ਉਤਰ ਆਏ ਹਨ। ਵਿਨੇਸ਼ ਫੋਗਾਟ ਦੁਆਰਾ ਆਪਣਾ ਖੇਡ ਰਤਨ ਅਤੇ ਅਰਜੁਨ ਪੁਰਸਕਾਰ ਕਰਤਵ ਪਥ ‘ਤੇ ਛੱਡੇ ਜਾਣ ਨੂੰ ਲੈ ਕੇ ਕਾਂਗਰਸ ਨੇਤਾ ਨੇ ਕਿਹਾ ਕਿ ਦੇਸ਼ ਦੀ ਹਰ ਧੀ ਲਈ ਆਤਮ ਸਨਮਾਨ ਪਹਿਲਾਂ ਹੁੰਦਾ ਹੈ ਅਤੇ ਮੈਡਲ ਬਾਅਦ ‘ਚ ਆਉਂਦਾ ਹੈ। ਰਾਹੁਲ ਗਾਂਧੀ ਨੇ ਪੀ.ਐੱਮ. ਮੋਦੀ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਦੇ ਰਖਵਾਲੇ ਹੁੰਦੇ ਹਨ ਅਤੇ ਉਨ੍ਹਾਂ ਵੱਲੋਂ ਅਜਿਹੀ ਬੇਰਹਿਮੀ ਨੂੰ ਦੇਖ ਕੇ ਦੁਖ ਹੁੰਦਾ ਹੈ। 

ਰਾਹੁਲ ਗਾਂਧੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ‘ਚ ਕਈ ਵਾਰ ਮੈਡਲ ਜੈਤੂ ਵਿਨੇਸ਼ ਫੋਗਾਟ ਨੇ ਆਪਣੇ ਖੇਡ ਰਤਨ ਅਤੇ ਅਰਜੁਨ ਪੁਰਸਕਾਰ ਵਾਪਸ ਕਰ ਦਿੱਤੇ ਅਤੇ ਦਿੱਲੀ ਪੁਲਸ ਦੁਆਰਾ ਪ੍ਰਧਾਨ ਮੰਤਰੀ ਦਫਤਰ ਜਾਣ ਤੋਂ ਰੋਕੇ ਜਾਣ ਤੋਂ ਬਾਅਦ ਦੋਵੇਂ ਪੁਰਸਕਾਰ ਕਰਤਵ ਪਥ ‘ਤੇ ਛੱਡ ਦਿੱਤੇ। ਵਿਨੇਸ਼ ਫੋਗਾਟ ਨੇ ਓਲੰਪਿਕ ਮੈਡਲ ਜੇਤੂ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਦੇ ਨਾਲ ਮਿਲ ਕੇ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਬੂਸ਼ਣ ਸ਼ਰਨ ਸਿੰਘ ਦੇ ਕਰੀਬੀ ਸੰਜੇ ਸਿੰਘ ਦੀ ਚੋਣ ਦਾ ਵਿਰੋਧ ਕੀਤਾ ਸੀ। ਇਨ੍ਹਾਂ ਤਿੰਨਾਂ ਨੇ ਬ੍ਰਿਜਭੂਸ਼ਣ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। 

ਕਰਤਵ ਪਥ ‘ਤੇ ਫੋਗਾਟ ਦੀ ਇਕ ਵੀਡੀਓ ਸਾਂਝੀ ਕਰਦੇ ਹੋਏ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਕ ਪੋਸਟ ‘ਚ ਕਿਹਾ ਕਿ ਦੇਸ਼ ਦੀ ਹਰ ਧੀ ਲਈ ਆਤਮ ਸਨਮਾਨ ਪਹਿਲਾਂ ਹੈ, ਹੋਰ ਕੋਈ ਵੀ ਮੈਡਲ ਜਾਂ ਸਨਮਾਨ ਉਸਤੋਂ ਬਾਅਦ।’ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅੱਜ ਕੀ ਇਕ ‘ਘੋਸ਼ਿਤ ਬਾਹੁਬਲੀ’ ਨੂੰ ਮਿਲਣ ਵਾਲੇ ‘ਰਾਜਨੀਤਿਕ ਫਾਇਦੇ’ ਦੀ ਕੀਮਤ ਇਨ੍ਹਾਂ ਬਹਾਦੁਰ ਧੀਆਂ ਦੇ ਹੰਝੂਆਂ ਨਾਲੋਂ ਜ਼ਿਆਦਾ ਹੋ ਸਕਦੀ ਹੈ? ਪ੍ਰਧਾਨ ਮੰਤਰੀ ਰਾਸ਼ਟਰ ਦੇ ਰਖਵਾਲੇ ਹੁੰਦੇ ਹਨ, ਉਨ੍ਹਾਂ ਦੀ ਅਜਿਹੀ ਬੇਰਹਿਮੀ ਦੇਖ ਕੇ ਦੁਖ ਹੁੰਦਾ ਹੈ। 

ਦੱਸ ਦੇਈਏ ਕਿ ਵਿਨੇਸ਼ ਫੋਗਾਟ ਨੇ ਮੰਗਲਵਾਰ ਨੂੰ ਆਪਣਾ ਖੇਡ ਰਤਨ ਅਤੇ ਅਰਜੁਨ ਪੁਰਸਕਾਰ ਸਰਕਾਰ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਸੀ ਅਤੇ ਕਿਹਾ ਸੀ ਕਿ ਅਜਿਹੇ ਸਮੇਂ ‘ਚ ਇਸ ਦੇ ਸਨਮਾਨ ਬੇਮਤਲਬ ਹੋ ਗਏ ਹਨ ਜਦੋਂ ਪਹਿਲਵਾਨ ਨਿਆਂ ਪਾਉਣ ਲਈ ਜੂਝ ਰਹੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿੱਖ ਕੇ ਆਪਣੇ ਫੈਸਲੇ ਦਾ ਐਲਾਨ ਕੀਤਾ ਸੀ। 

Add a Comment

Your email address will not be published. Required fields are marked *