ਸਾਲ 2023 ‘ਚ ਦੁਨੀਆ ਦੇ Top-500 ਅਮੀਰਾਂ ਦੀ ਜਾਇਦਾਦ ਵਿਚ ਹੋਇਆ ਭਾਰੀ ਵਾਧਾ

ਨਵੀਂ ਦਿੱਲੀ – ਸਾਲ 2023 ਦੁਨੀਆ ਭਰ ਦੇ ਅਮੀਰਾਂ ਲਈ ਵਾਪਸੀ ਦਾ ਸਾਲ ਸੀ। ਦੁਨੀਆ ਦੀਆਂ ਚੋਟੀ ਦੀਆਂ 500 ਸਭ ਤੋਂ ਅਮੀਰ ਸ਼ਖਸੀਅਤਾਂ ਦੀ ਕੁੱਲ ਸੰਪਤੀ 1.5 ਟ੍ਰਿਲੀਅਨ ਡਾਲਰ ਯਾਨੀ ਲਗਭਗ 125 ਲੱਖ ਕਰੋੜ ਰੁਪਏ ਵਧੀ ਹੈ। ਇਸ ਨਾਲ 2022 ਦੌਰਾਨ ਉਨ੍ਹਾਂ ਦੀ ਦੌਲਤ ਵਿਚ ਲਗਭਗ 1.4 ਟ੍ਰਿਲੀਅਨ ਡਾਲਰ (116.5 ਲੱਖ ਕਰੋੜ ਰੁਪਏ) ਦੇ ਨੁਕਸਾਨ ਦੀ ਭਰਪਾਈ ਹੋਈ। ਟੇਸਲਾ ਦੇ ਸੀਈਓ ਐਲੋਨ ਮਸਕ ਦੀ ਜਾਇਦਾਦ ਵਿੱਚ ਕਰੀਬ 8 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ, ਜੋ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਕੁੱਲ ਸੰਪਤੀ ਦੇ ਬਰਾਬਰ ਹੈ। ‘ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ’ ਮੁਤਾਬਕ ਇਸ ਸਾਲ ਤਕਨਾਲੋਜੀ ਖੇਤਰ ‘ਚ ਅਰਬਪਤੀਆਂ ਦੀ ਦੌਲਤ ‘ਚ ਸਭ ਤੋਂ ਜ਼ਿਆਦਾ 48 ਫ਼ੀਸਦੀ ਭਾਵ 54.8 ਲੱਖ ਕਰੋੜ ਰੁਪਏ ਵਧੀ ਹੈ। ਇਸ ਵਿਚ ਵੀ ਏਆਈ ਉਦਯੋਗਪਤੀ ਸਭ ਤੋਂ ਅੱਗੇ ਰਹੇ।

ਇਸ ਸਾਲ ਦੌਲਤ ਵਧਾਉਣ ਦੇ ਮਾਮਲੇ ‘ਚ ਮਸਕ ਚੋਟੀ ‘ਤੇ ਰਿਹਾ। ਉਨ੍ਹਾਂ ਦੀ ਜਾਇਦਾਦ 7.9 ਲੱਖ ਕਰੋੜ ਰੁਪਏ ਵਧ ਕੇ 19 ਲੱਖ ਕਰੋੜ ਰੁਪਏ ਹੋ ਗਈ। ਮਸਕ ਫਰਾਂਸ ਦੇ ਲਗਜ਼ਰੀ ਕਾਰੋਬਾਰੀ ਬਰਨਾਰਡ ਐਨਾਲਟ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ। ਉਨ੍ਹਾਂ ਦੀ ਦੌਲਤ ਐਨਾਲਟ ਤੋਂ 4.16 ਲੱਖ ਕਰੋੜ ਰੁਪਏ ਵੱਧ ਹੈ।

Add a Comment

Your email address will not be published. Required fields are marked *