ਵਾਰਨਰ ਚੋਣਕਾਰ ਨਹੀਂ, ਟੈਸਟ ’ਚ ਗ੍ਰੀਨ ਕਰ ਸਕਦੈ ਪਾਰੀ ਦਾ ਆਗਾਜ਼ : ਆਸਟ੍ਰੇਲੀਅਨ ਕੋਚ

ਮੈਲਬੋਰਨ– ਡੇਵਿਡ ਵਾਰਨਰ ਨੇ ਭਾਵੇਂ ਹੀ ਉਸ ਤੋਂ ਬਾਅਦ ਟੈਸਟ ਕ੍ਰਿਕਟ ਵਿਚ ਪਾਰੀ ਦੀ ਸ਼ੁਰੂਆਤ ਲਈ ਮਾਰਕਸ ਹੈਰਿਸ ਦਾ ਨਾਂ ਲਿਆ ਹੋਵੇ ਪਰ ਆਸਟਰੇਲੀਆ ਦੇ ਮੁੱਖ ਕੋਚ ਐਂਡ੍ਰਿਊ ਮੈਕਡੋਨਾਲਡ ਨੇ ਕਿਹਾ ਹੈ ਕਿ ਉਹ ਜ਼ਿਆਦਾ ਬਦਲਾਂ ’ਤੇ ਬਚਾਅ ਕਰ ਰਹੇ ਹਨ ਤੇ ਕੈਮਸੂਨ ਗ੍ਰੀਨ ਵੀ ਦੌੜ ਵਿਚ ਹੈ। ਵਾਰਨਰ ਪਾਕਿਸਤਾਨ ਵਿਰੁੱਧ ਸਿਡਨੀ ਵਿਚ 3 ਜਨਵਰੀ ਤੋਂ ਹੋਣ ਵਾਲੇ ਤੀਜੇ ਟੈਸਟ ਤੋਂ ਬਾਅਦ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦੇਵੇਗਾ। ਟੈਸਟ ਕ੍ਰਿਕਟ ਵਿਚ ਪਾਰੀ ਦੀ ਸ਼ੁਰੂਆਤ ਲਈ ਵਾਰਨਰ ਤੋਂ ਬਾਅਦ ਕਈ ਨਾਵਾਂ ’ਤੇ ਵਿਚਾਰ ਚੱਲ ਰਿਹਾ ਹੈ। ਹੈਰਿਸ , ਗ੍ਰੀਨ, ਮੈਟ ਰੇਨਸ਼ਾ ਤੇ ਕੈਮਰਨ ਬੇਨਕ੍ਰਾਫਟ ਦੇ ਨਾਂ ਦੌੜ ਵਿਚ ਸ਼ਾਮਲ ਹਨ।

ਮੈਕਡੋਨਾਲਡ ਨੇ ਕਿਹਾ,‘‘ਡੇਵਿਡ ਚੋਣਕਾਰ ਨਹੀਂ ਹੈ। ਪਿਛਲੀ ਵਾਰ ਉਸਨੇ ਮੈਟ ਰੇਨਸ਼ਾ ਦਾ ਨਾਂ ਲਿਆ ਸੀ ਤੇ ਸ਼ਾਇਦ ਅਗਲਾ ਨਾਂ ਬੇਨਕ੍ਰਾਫਟ ਤੇ ਫਿਰ ਕੈਮਰਨ ਗ੍ਰੀਨ ਦਾ ਹੋਵੇਗਾ।’’ ਉਸ ਨੇ ਕਿਹਾ,‘‘ਪਰ ਇਹ ਚੰਗੀ ਗੱਲ ਹੈ ਕਿ ਉਹ ਕਿਸੇ ਸਾਥੀ ਖਿਡਾਰੀ ਦਾ ਇਸ ਤਰ੍ਹਾਂ ਸਮਰਥਨ ਕਰ ਰਿਹਾ ਹੈ।’’ ਆਸਟ੍ਰੇਲੀਆ ਨੂੰ ਹੁਣ ਵੈਸਟਇੰਡੀਜ਼ ਵਿਰੁੱਧ ਖੇਡਣਾ ਹੈ ਤੇ ਕੋਚ ਨੇ ਕਿਹਾ ਕਿ ਉਸ ਤੋਂ ਪਹਿਲਾਂ ਫੈਸਲਾ ਲੈ ਲਿਆ ਜਾਵੇਗਾ।

Add a Comment

Your email address will not be published. Required fields are marked *