ਜਲਦ ਹੀ ਨਿਊਜੀਲੈਂਡ ਦੀ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਡਿਗਰੀ ਦਾ ਖੁੱਲੇਗਾ ਰਸਤਾ
![](http://mehakewattan.com/wp-content/uploads/2023/12/Untitled-30.png)
ਆਕਲੈਂਡ – ਆਸੀਮ ਮੁਖਤਾਰ ਵਲੋ ਬਣਾਈ ਗਈ ਪੰਜਾਬੀ ਡਾਕੂਮੈਟਰੀ ਵੀਡੀਉ “ਸਾਝਾਂ ਪੰਜਾਬ” ਦੀ ਸਪੈਸ਼ਿਲ ਕਾਸਟਿੰਗ ਦੀ ਕਾਫੀ ਜਿਆਦਾ ਹੌਂਸਲਾਵਧਾਈ ਹੋ ਰਹੀ ਹੈ। ਬਾ-ਕਮਾਲ ਡਾਕੂਮੈਟਰੀ ਜੋ ਸਮੁੰਦਰ ਕੁੱਜੇ ਵਿੱਚ ਪਾਉਣ ਵਾਂਗ ਹੈ । ਬਹੁਤ ਥੋੜੇ ਸਮੇ ਵਿੱਚ ਵੱਡੇ ਸਬਜਿਕਟ ਛੋਹੇ ਹਨ ਜਿਵੇ ਧਾਰਮਿਕ ਉਹ ਵੀ ਸਾਰੇ ਧਰਮਾਂ ਲਈ, ਕਲਚਰਲ, ਬੋਲੀ , ਵਿਰਸਾ ਤੇ ਸਾਡੀ ਪਹਿਚਾਣ । ਆਸੀਮ ਮੁਖਤਾਰ ਵੀਰ ਨਿਊਜੀਲੈਡ ਵਿੱਚ ਪੰਜਾਬੀ ਵਿੱਚ ਪੀ ਐਚ ਡੀ ਕਰ ਰਹੇ ਹਨ ਤੇ ਇਹ ਡਾਕੂਮੈਟਰੀ ਉਹਨਾਂ ਦੇ ਸਬਜੈਕਟ ਦਾ ਹਿੱਸਾ ਹੋਣ ਕਾਰਨ ਯੂਨੀਵਰਸਿਟੀ ਨੂੰ ਪੇਸ਼ ਕੀਤੀ ਜਾਵੇਗੀ । ਡਿਗਰੀ ਪੂਰੀ ਹੋਣ ਤੇ ਉਹ ਇਤਿਹਾਸ ਰਚ ਦੇਣਗੇ ਜੋ ਪਹਿਲੇ ਨਿਊਜੀਲੈਡ ਦੀ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ ਐਚ ਡੀ ਕਰਨ ਵਾਲੇ ਹੋਣਗੇ ਤੇ ਚੜਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਲਈ ਨਿਊਜੀਲੈਡ ਵਿੱਚ ਪੀ ਐਚ ਡੀ ਕਰਨ ਦਾ ਰਸਤਾ ਖੋਲ ਦੇਣਗੇ । ਇਸ ਕਾਰਜ ਵਿੱਚ ਪ੍ਰੋਫੈਸਰ ਟੀਨਾ ਨੇ ਰੱਜ ਕੇ ਮਿਹਨਤ ਕੀਤੀ ਹੈ ਤੇ ਉਹਨਾਂ ਦਾ ਸੁਪਨਾ ਹੈ ਕੇ ਪੰਜਾਬੀ ਬੋਲੀ ਨੂੰ ਉਸਦਾ ਰੁਤਬਾ ਦੁਆਇਆ ਜਾਏ । ਡਾਕੂਮੈਟਰੀ ਵਿੱਚ ਰੋਲ ਨਿਭਾਉਣ ਵਾਲੇ ਸਾਰੇ ਹੀ ਕਲਾਕਾਰਾਂ ਨੇ ਵਧੀਆ ਕਿਰਦਾਰ ਨਿਭਾਇਆ ਹੈ । ਅਸ਼ੀਮ ਮੁਖਤਾਰ, ਪ੍ਰੋਫੈਸਰ ਟੀਨਾ ਤੇ ਬਾਕੀ ਸਭ ਵਧਾਈ ਦੇ ਪਾਤਿਰ ਹਨ ਜੋ ਮਾਂ ਬੋਲੀ ਨੂੰ ਇਹ ਰੁਤਬਾ ਦਿਵਾਉਣ ਲਈ ਜੱਦੋ ਜਹਿਦ ਕਰ ਰਹੇ ਹਨ ਤੇ ਸਾਡੇ ਲਈ ਨਵਾਂ ਰਸਤਾ ਖੋਲ ਰਹੇ ਹਨ ।