ਪ੍ਰਸਿੱਧ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨਾਲ ਮਨਾਇਆ ਸੀ ਕ੍ਰਿਸਮਸ ਦਾ ਜਸ਼ਨ

 ਸਾਲ 2023 ਆਪਣੇ ਅੰਤਿਮ ਪੜਾਅ ‘ਤੇ ਹੈ। ਕੁਝ ਦਿਨਾਂ ਮਗਰੋਂ ਹੀ ਇਸ ਦਾ ਅੰਤ ਹੋ ਜਾਵੇਗਾ ਤੇ ਨਵੇਂ ਸਾਲ 2024 ਦੀ ਸ਼ੁਰੂਆਤ ਹੋਵੇਗੀ। ਜਾਂਦੇ-ਜਾਂਦੇ ਇਲ ਸਾਲ ‘ਚ ਇਕ ਹੋਰ ਮੰਦਭੰਗੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਕੋਰੀਅਨ ਫ਼ਿਲਮ ਇੰਡਸਟਰੀ ਦੀ ਅਦਾਕਾਰਾ ਬੋਨੀ ਲਾਈ ਸੂਕ ਯਿਨ ਨੇ ਖ਼ੁਦਖੁਸ਼ੀ ਕਰਕੇ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। 

ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ 26 ਦਸੰਬਰ ਨੂੰ ਖ਼ੁਦਕੁਸ਼ੀ ਕੀਤੀ ਸੀ। ਇਸ ਖ਼ਬਰ ਦੀ ਪੁਸ਼ਟੀ ਉਸ ਦੇ ਸਾਬਕਾ ਪਤੀ ਨੇ ਕੀਤੀ ਹੈ। ਅਦਾਕਾਰਾ ਦੇ ਇਸ ਖੌਫਨਾਕ ਕਦਮ ਨਾਲ ਉਸ ਦਾ ਪੂਰਾ ਪਰਿਵਾਰ ਸਦਮੇ ‘ਚ ਹੈ ਕਿਉਂਕਿ ਖੁਦਕੁਸ਼ੀ ਤੋਂ ਇਕ ਦਿਨ ਪਹਿਲਾਂ ਹੀ ਉਸ ਨੇ ਆਪਣੇ ਪਰਿਵਾਰ ਨਾਲ ਕ੍ਰਿਸਮਸ ਦਾ ਜਸ਼ਨ ਮਨਾਇਆ ਸੀ। 

ਖ਼ਬਰਾਂ ਮੁਤਾਬਕ, ਅਦਾਕਾਰਾ ਬੋਨੀ ਲਾਈ ਸੂਕ ਯਿਨ ਨੇ ਖ਼ੁਦਕੁਸ਼ੀ ਕਰਨ ਲਈ ਆਪਣੇ ਕਮਰੇ ‘ਚ ਕੋਲੇ ਨੂੰ ਅੱਗ ਲਾ ਦਿੱਤੀ ਸੀ। ਕੈਮਰੇ ‘ਚ ਅੱਗ ਲੱਗਣ ਨਾਲ ਉਸ ਦਾ ਦਮ ਘੁੱਟਣ ਲੱਗਾ ਤੇ ਉਹ ਬੇਹੋਸ਼ ਹੋ ਗਈ ਸੀ। ਇਸ ਮਗਰੋਂ ਅਦਾਕਾਰਾ ਦੇ ਪੁੱਤਰ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਸ਼ੁਰੂਆਤੀ ਜਾਂਚ ‘ਚ ਪੁਲਸ ਅਤੇ ਡਾਕਟਰਾਂ ਨੇ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਕਰਾਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਕਈ ਸਾਲਾਂ ਤੋਂ ਡਿਪ੍ਰੈਸ਼ਨ ਤੋਂ ਪੀੜਤ ਸੀ।

Add a Comment

Your email address will not be published. Required fields are marked *