ਡੀ. ਐੱਮ. ਡੀ. ਕੇ. ਦੇ ਸੰਸਥਾਪਕ ਵਿਜੇਕਾਂਤ ਦਾ ਦਿਹਾਂਤ

ਚੇਨਈ – ਦੇਸੀਆ ਮੂਰਪੋਕੁ ਦ੍ਰਵਿੜ ਕਸ਼ਗਮ (ਡੀ. ਐੱਮ. ਡੀ. ਕੇ.) ਦੇ ਸੰਸਥਾਪਕ ਅਤੇ ਬੀਤੇ ਜ਼ਮਾਨੇ ਦੇ ਮਸ਼ਹੂਰ ਤਾਮਿਲ ਅਭਿਨੇਤਾ ਵਿਜੇਕਾਂਤ ਦਾ ਵੀਰਵਾਰ ਨੂੰ ਚੇਨਈ ਦੇ ਇਕ ਹਸਪਤਾਲ ’ਚ ਦਿਹਾਂਤ ਹੋ ਗਿਆ। ਉਹ 71 ਸਾਲਾਂ ਦੇ ਸਨ। ਹਸਪਤਾਲ ਨੇ ਇਕ ਪ੍ਰੈੱਸ ਬਿਆਨ ’ਚ ਕਿਹਾ ਕਿ ਵਿਜੇਕਾਂਤ ਨੂੰ ਨਿਮੋਨੀਆ ਦੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਵਿਜੇਕਾਂਤ ਦੇ ਨਰਮ ਸੁਭਾਅ ਕਾਰਨ, ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ‘ਕਰੁੱਪੂ ਐੱਮ. ਜੀ. ਆਰ.’ ਕਹਿੰਦੇ ਸਨ। ਉਹ ਲੰਬੇ ਸਮੇਂ ਤੋ ਬਿਮਾਰ ਸਨ ਅਤੇ ਪਿਛਲੇ 4-5 ਸਾਲਾਂ ਤੋਂ ਸਿਆਸਤ ਤੋਂ ਦੂਰ ਸਨ।

ਉਨ੍ਹਾਂ ਦੀ ਪਤਨੀ ਪ੍ਰੇਮਲਤਾ ਨੇ 14 ਦਸੰਬਰ ਨੂੰ ਰਸਮੀ ਢੰਗ ਨਾਲ ਪਾਰਟੀ ਦੀ ਕਮਾਨ ਸੰਭਾਲੀ ਸੀ ਅਤੇ ਉਨ੍ਹਾਂ ਨੂੰ ਜਨਰਲ ਸਕੱਤਰ ਐਲਾਨਿਆ ਗਿਆ ਸੀ। ਵਿਜੇਕਾਂਤ 1991 ਦੀ ਸੁਪਰਹਿੱਟ ਤਾਮਿਲ ਫਿਲਮ ਕੈਪਟਨ ਪ੍ਰਭਾਕਰਨ ’ਚ ਭੂਮਿਕਾ ਨਿਭਾਉਣ ਤੋਂ ਬਾਅਦ ਕੈਪਟਨ ਦੇ ਰੂਪ ’ਚ ਮਸ਼ਹੂਰ ਹੋ ਗਏ। ਉਨ੍ਹਾਂ ਦੇ ਪਰਿਵਾਰ ’ਚ ਪਤਨੀ ਤੇ 2 ਬੇਟੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਉਨ੍ਹਾਂ ਦੇ ਦਿਹਾਂਤ ’ਚ ਦੁੱਖ ਜਤਾਇਆ ਹੈ।

Add a Comment

Your email address will not be published. Required fields are marked *