ਅੰਮ੍ਰਿਤਸਰ ਤੋਂ ਦਿੱਲੀ ਲਈ ਚੱਲੇਗੀ ‘ਵੰਦੇ ਭਾਰਤ ਐਕਸਪ੍ਰੈੱਸ’, ਮਿਲੇਗੀ ਖ਼ਾਸ ਸਹੂਲਤ

ਜਲੰਧਰ – ਦੇਸ਼ ਦੀ ਸੈਮੀ ਹਾਈ ਸਪੀਡ ਟਰੇਨ ਵੰਦੇ ਭਾਰਤ ਐਕਸਪ੍ਰੈਸ ਟਰੇਨ ਦਾ ਅੰਮ੍ਰਿਤਸਰ ਰੂਟ ’ਤੇ ਚੱਲਣ ਦੀ ਉਡੀਕ ਹੁਣ ਖ਼ਤਮ ਹੋ ਗਈ ਹੈ। ਰੇਲਵੇ ਵਿਭਾਗ ਨੇ 30 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਦਿੱਲੀ ਲਈ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਚਲਾਉਣ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੰਦੇ ਭਾਰਤ ਦੇ ਰੂਪ ’ਚ ਪੰਜਾਬ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦੇਣ ਜਾ ਰਹੇ ਹਨ। ਰੇਲਵੇ ਸੂਤਰਾਂ ਅਨੁਸਾਰ ਵੰਦੇ ਭਾਰਤ ਉਦਘਾਟਨੀ ਰੇਲ ਗੱਡੀ 30 ਅਕਤੂਬਰ ਨੂੰ ਸਵੇਰੇ 11 ਵਜੇ ਅੰਮ੍ਰਿਤਸਰ ਤੋਂ ਚੱਲ ਕੇ 11:40 ’ਤੇ ਬਿਆਸ ਅਤੇ ਦੁਪਹਿਰ 12:12 ਵਜੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਪਹੁੰਚੇਗੀ। ਇਥੋਂ 2 ਮਿੰਟ ਰੁਕਣ ਤੋਂ ਬਾਅਦ ਇਹ 12:14 ’ਤੇ ਰਵਾਨਾ ਹੋਵੇਗੀ। ਫਗਵਾੜਾ, ਲੁਧਿਆਣਾ, ਅੰਬਾਲਾ ਕੈਂਟ ਸਟੇਸ਼ਨਾਂ ’ਤੇ ਰੁਕਣ ਤੋਂ ਬਾਅਦ ਇਹ ਸ਼ਾਮ 5:20 ’ਤੇ ਦਿੱਲੀ ਸਟੇਸ਼ਨ ਪਹੁੰਚੇਗੀ। ਉਦਘਾਟਨ ਵਾਲੇ ਦਿਨ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਰੇਲਵੇ ਵਿਭਾਗ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਰੱਖਿਆ ਗਿਆ ਹੈ, ਜਿਸ ’ਚ ਸਕੂਲੀ ਬੱਚੇ ਆਪਣੀ ਪੇਸ਼ਕਾਰੀ ਕਰਨਗੇ।

ਇਸ ਦੌਰਾਨ ਸੰਸਦ ਮੈਂਬਰ, ਵਿਧਾਇਕਾਂ ਅਤੇ ਭਾਜਪਾ ਆਗੂ ਵੀ ਹਾਜ਼ਰ ਰਹਿਣਗੇ। ਰੇਲਵੇ ਅਧਿਕਾਰੀਆਂ ਮੁਤਾਬਕ ਵੰਦੇ ਭਾਰਤ ਐਕਸਪ੍ਰੈਸ ਸ਼ੁੱਕਰਵਾਰ ਨੂੰ ਛੱਡ ਕੇ ਹਫ਼ਤੇ ’ਚ 6 ਦਿਨ ਚੱਲੇਗੀ। ਅੰਮ੍ਰਿਤਸਰ ਤੋਂ ਇਸ ਦੀ ਰਵਾਨਗੀ ਦਾ ਸਮਾਂ ਸਵੇਰੇ 8:05 ਵਜੇ ਹੋਵੇਗਾ ਅਤੇ ਸਵੇਰੇ 9:12 ਵਜੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਪਹੁੰਚੇਗੀ। ਇਹ ਟਰੇਨ ਦੁਪਹਿਰ 1:30 ਵਜੇ ਦਿੱਲੀ ਸਟੇਸ਼ਨ ਪਹੁੰਚੇਗੀ।

ਦੱਸਣਯੋਗ ਹੈ ਕਿ ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਦੇ ਉਦਘਾਟਨੀ ਪ੍ਰੋਗਰਾਮ ਨੂੰ ਰੇਲਵੇ ਯਾਦਗਾਰ ਬਣਾਉਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਦਸੰਬਰ ਨੂੰ ਅਯੁੱਧਿਆ ਤੋਂ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ। ਪਹਿਲੇ ਦਿਨ ਯਾਤਰੀਆਂ ਨੂੰ ਜਲੰਧਰ-ਦਿੱਲੀ ਰੂਟ ‘ਤੇ ਚੱਲਣ ਵਾਲੀ ਸਭ ਤੋਂ ਤੇਜ਼ ਟਰੇਨ ‘ਚ ਮੁਫ਼ਤ ਸਫ਼ਰ ਦੀ ਸਹੂਲਤ ਮਿਲੇਗੀ। ਫ਼ਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਟੇਸ਼ਨ ‘ਤੇ ਹੀ ਯਾਤਰੀਆਂ ਨੂੰ ਉਦਘਾਟਨੀ ਟਿਕਟਾਂ ਦਿੱਤੀਆਂ ਜਾਣਗੀਆਂ। ਟਰੇਨ ‘ਚ ਯਾਤਰੀਆਂ ਨੂੰ ਨਾਸ਼ਤੇ ਦੇ ਨਾਲ ਮੁਫ਼ਤ ਚਾਹ ਵੀ ਦਿੱਤੀ ਜਾਵੇਗੀ। ਜਲੰਧਰ ‘ਚ ਇਸ ਰੇਲਗੱਡੀ ਦੇ ਉਦਘਾਟਨ ਮੌਕੇ ਕਰਵਾਏ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮ ‘ਚ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਣਗੇ। 

ਹਰ ਸਟਾਪੇਜ ‘ਤੇ ਟਰੇਨ ਦਾ ਸ਼ਾਨਦਾਰ ਸਵਾਗਤ ਕਰਨ ਦੀ ਯੋਜਨਾ ਬਣਾਈ ਗਈ ਹੈ। ਗੁਰੂ ਨਗਰੀ ਅੰਮ੍ਰਿਤਸਰ ਤੋਂ ਚੱਲ ਕੇ ਜਲੰਧਰ ਸ਼ਹਿਰ-ਲੁਧਿਆਣਾ-ਅੰਬਾਲਾ ਕੈਂਟ ਪਹੁੰਚਣ ‘ਤੇ ਤੁਹਾਡਾ ਸਵਾਗਤ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਵਿਸ਼ੇਸ਼ ਉਦਘਾਟਨੀ ਟਿਕਟ ਆਮ ਟਿਕਟ ਤੋਂ ਵੱਖਰੀ ਹੋਵੇਗੀ। ਇਸ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਜਾ ਰਿਹਾ ਹੈ ਕਿ ਯਾਤਰੀ ਇਸ ਨੂੰ ਯਾਦਗਾਰ ਦੇ ਰੂਪ ਵਿਚ ਸੰਭਾਲ ਕੇ ਰੱਖ ਸਕਣ। 

100 ਫ਼ੀਸਦੀ ਸਵਦੇਸ਼ੀ ਹੈ। 100 ਕਿਲੋਮੀਟਰ ਦੀ ਸਪੀਡ 52 ਸੈਕਿੰਡ ਵਿਚ ਫੜੇਗੀ। ਟਰੇਨਾਂ ਵਿਚ ਇੰਜਨ ਦਾ ਇਕ ਵੱਖਰਾ ਹੀ ਕੋਚ ਹੁੰਦਾ ਹੈ ਪਰ ਇਸ ਵਿਚ ਏਕੀਕ੍ਰਿਤ ਇੰਜਣ ਹੈ। ਮੈਟਰੋ ਵਾਂਗ ਆਪਣੇ ਆਪ ਹੀ ਖੁੱਲ੍ਹ ਜਾਵੇਗਾ। ਸੈਫ਼ਟੀ ਫੀਚਰ ਐਂਟੀ ਕਲਾਈਬਿੰਗ ਡਿਵਾਈਜ਼ ਵੀ ਲੱਗਾ ਹੈ। ਹਾਦਸੇ ਹੋਣ ‘ਤੇ ਇਕ-ਦੂਜੇ ਦੇ ਉਪਰ ਨਹੀਂ ਚੜ੍ਹਣਗੇ। ਕੱਟੜਾ-ਨਵੀਂ ਦਿੱਲੀ ਵੰਦੇ ਭਾਰਤ ਦੇ ਉਦਘਾਟਨ ਦੀ ਵੀ ਤਿਆਰੀ ਹੈ। ਅਜੇ ਦੋਵੇਂ ਟਰੇਨਾਂ ਦੇ ਨੰਬਰ ਅਤੇ ਕਿਰਾਏ ਨੂੰ ਜਨਤਕ ਨਹੀਂ ਕੀਤਾ ਗਿਆ ਹੈ।

Add a Comment

Your email address will not be published. Required fields are marked *