ਨੌਜਵਾਨਾਂ ਨੂੰ ਸਮੁੰਦਰੀ ਕੰਢਿਆਂ ‘ਤੇ ਸਾਵਧਾਨ ਰਹਿਣ ਦੀ ਅਪੀਲ
December 27, 2023
ਆਕਲੈਂਡ – ਸੈਫਸਵਿੱਮ ਨਿਊਜੀਲੈਂਡ ਨੇ ਇੱਕ ਵਾਰ ਫਿਰ ਤੋਂ ਸਮੁੰਦਰੀ ਕੰਢਿਆਂ ‘ਤੇ ਤੈਰਾਕੀ ਕਰਨ ਜਾਣ ਵਾਲਿਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ, ਇਹ ਅਪੀਲ ਬੀਤੇ ਦਿਨੀਂ 2 ਨੌਜਵਾਨਾਂ ਨੂੰ ਸਮਾਂ ਰਹਿੰਦਿਆਂ ਬਚਾਏ ਜਾਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਕੀਤੀ ਗਈ ਹੈ। ਇਨ੍ਹਾਂ ਨੌਜਵਾਨਾਂ ਨੇ ਲਾਈਫ ਗਾਰਡਾਂ ਵਲੋਂ ਜਾਰੀ ਚੇਤਾਵਨੀ ਨੂੰ ਅਣਗੌਲਿਆ ਕੀਤਾ ਸੀ। ਸਰਫ ਲਾਈਫ ਸੇਵਿੰਗ ਐਨ ਜੈਡ ਚੀਫ ਐਗਜੀਕਿਊਟਿਵ ਸਟੀਵ ਫਿਸ਼ਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੱਚਮੁੱਚ ਹੈਰਾਨਗੀ ਹੁੰਦੀ ਹੈ ਕਿ ਆਮ ਲੋਕਾਂ ਵਲੋਂ ਚੇਤਾਵਨੀਆਂ ਨੂੰ ਦਰਕਿਨਾਰ ਕੀਤਾ ਜਾਂਦਾ ਹੈ ਤੇ ਆਪਣੀ ਜਾਨ ਨੂੰ ਜੋਖਿਮ ਵਿੱਚ ਪਾਇਆ ਜਾਂਦਾ ਹੈ।

