ਕਮਾਲ ਆਰ. ਖ਼ਾਨ ਮੁੰਬਈ ’ਚ ਗ੍ਰਿਫ਼ਤਾਰ, ਸੋਸ਼ਲ ਮੀਡੀਆ ’ਤੇ ਕੀਤਾ ਸ਼ੇਅਰ
December 26, 2023
ਮੁੰਬਈ – ਕਮਲ ਆਰ. ਖ਼ਾਨ ਨੂੰ ਮੁੰਬਈ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕੇ. ਆਰ. ਕੇ. ਆਪਣੇ ਐਕਸ ਅਕਾਊਂਟ ’ਤੇ ਇਕ ਪੋਸਟ ਸ਼ੇਅਰ ਕਰ ਕੇ ਆਪਣੇ ਫਾਲੋਅਰਜ਼ ਨੂੰ ਖੁਦ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਦਿੱਤੀ। ਕਮਾਲ ਆਰ. ਖ਼ਾਨ ਨੇ ਦਾਅਵਾ ਕੀਤਾ ਕਿ ਮੁੰਬਈ ਪੁਲਸ ਨੇ ਉਨ੍ਹਾਂ ਨੂੰ 2016 ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁਲਸ ਨੇ ਉਸ ਨੂੰ ਮੁੰਬਈ ਹਵਾਈ ਅੱਡੇ ’ਤੇ ਉਸ ਵੇਲੇ ਫੜ ਲਿਆ ਸੀ ਜਦੋਂ ਉਹ ਦੁਬਈ ਜਾ ਰਿਹਾ ਸੀ। ਕੇ. ਆਰ. ਕੇ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਧਿਕਾਰਤ ਐਕਸ ਅਕਾਉਂਟ ਨੂੰ ਵੀ ਟੈਗ ਕੀਤਾ ਹੈ।
ਉਨ੍ਹਾਂ ਅੱਗੇ ਲਿਖਿਆ- ਸਲਮਾਨ ਖ਼ਾਨ ਕਹਿ ਰਹੇ ਹਨ ਕਿ ਉਨ੍ਹਾਂ ਦੀ ਫ਼ਿਲਮ ‘ਟਾਈਗਰ 3’ ਮੇਰੇ ਕਾਰਨ ਫਲਾਪ ਹੋਈ ਹੈ। ਜੇਕਰ ਮੇਰੀ ਕਿਸੇ ਵੀ ਹਾਲਤ ਵਿਚ ਥਾਣੇ ਜਾਂ ਜੇਲ ਵਿਚ ਮੌਤ ਹੋ ਜਾਂਦੀ ਹੈ ਤਾਂ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਇਕ ਕਤਲ ਹੈ ਅਤੇ ਤੁਸੀਂ ਸਾਰੇ ਜਾਣਦੇ ਹੋ ਕਿ ਕੌਣ ਜ਼ਿੰਮੇਵਾਰ ਹੈ।