ਅਮਰੀਕਾ ‘ਚ ਫਸੀ ਭਾਰਤੀ ਵਿਦਿਆਰਥਣ ਕਰ ਰਹੀ ਮਦਦ ਦੀ ਮੰਗ

ਅਮਰੀਕਾ ਵਿਚ ਇਕ ਭਾਰਤੀ ਵਿਦਿਆਰਥਣ ਨੇ ਦਾਅਵਾ ਕੀਤਾ ਹੈ ਕਿ ਇਕ ਕੈਬ ਡਰਾਈਵਰ ਉਸ ਦਾ ਸਾਮਾਨ ਲੈ ਕੇ ਭੱਜ ਗਿਆ, ਜਿਸ ਕਾਰਨ ਉਹ ਬਿਨਾਂ ਵੀਜ਼ਾ, ਬੈਂਕ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੇ ਅਮਰੀਕਾ ਵਿਚ ਫਸ ਗਈ ਹੈ। ਭਾਰਤੀ ਵਿਦਿਆਰਥਣ ਅਮਰੀਕਾ ਤੋਂ ਭਾਰਤ ਵਾਪਸ ਆ ਰਹੀ ਸੀ ਜਦੋਂ ਉਸ ਨਾਲ ਇਹ ਘਟਨਾ ਵਾਪਰੀ। ਵਿਦਿਆਰਥਣ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਮਦਦ ਮੰਗੀ ਹੈ।

ਭਾਰਤੀ ਵਿਦਿਆਰਥਣ ਸ਼੍ਰੇਆ ਵਰਮਾ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਸਕੂਲ ਆਫ ਡਿਜ਼ਾਈਨ ਤੋਂ ਗ੍ਰੈਜੂਏਸ਼ਨ ਕਰ ਰਹੀ ਹੈ। ਹਾਲ ਹੀ ਵਿੱਚ ਉਹ ਭਾਰਤ ਵਿੱਚ ਆਪਣੇ ਮਾਤਾ-ਪਿਤਾ ਕੋਲ ਆਉਣ ਲਈ ਲੋਗਨ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਰਵਾਨਾ ਹੋਈ ਸੀ। ਸ਼੍ਰੇਆ ਨੇ ਏਅਰਪੋਰਟ ਜਾਣ ਲਈ ਲਿਫਟ ਐਪ ਰਾਹੀਂ ਕੈਬ ਬੁੱਕ ਕੀਤੀ ਸੀ। ਇਸ ਦੌਰਾਨ ਕੈਬ ਡਰਾਈਵਰ ਧੋਖੇ ਨਾਲ ਸ਼੍ਰੇਆ ਦਾ ਸਾਰਾ ਸਾਮਾਨ ਲੈ ਕੇ ਫਰਾਰ ਹੋ ਗਿਆ। ਸ਼੍ਰੇਆ ਵਰਮਾ ਨੇ ਕਿਹਾ ਕਿ “ਘਟਨਾ ਉਦੋਂ ਵਾਪਰੀ ਜਦੋਂ ਉਸਨੇ ਦੇਖਿਆ ਕਿ ਉਹ ਆਪਣਾ ਹੈੱਡਫੋਨ ਲਿਆਉਣਾ ਭੁੱਲ ਗਈ ਸੀ, ਜਿਸ ਤੋਂ ਬਾਅਦ ਉਸਨੇ ਡਰਾਈਵਰ ਨੂੰ ਘਰ ਵਾਪਸ ਜਾਣ ਲਈ ਕਿਹਾ। ਹਾਲਾਂਕਿ ਜਦੋਂ ਉਹ ਹੈੱਡਫੋਨ ਲੈ ਕੇ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਉਸਦੇ ਡਰਾਈਵਰ ਨੇ ਰਾਈਡ ਰੱਦ ਕਰ ਦਿੱਤੀ ਸੀ ਅਤੇ ਉਸਦਾ ਸਾਰਾ ਸਾਮਾਨ ਲੈ ਕੇ ਭੱਜ ਗਿਆ।”

ਆਪਣੀ ਪੋਸਟ ‘ਚ ਭਾਰਤੀ ਵਿਦਿਆਰਥਣ ਨੇ LYFT ਕੰਪਨੀ ਦੇ ਸਟਾਫ ਤੋਂ ਉਮੀਦ ਮੁਤਾਬਕ ਮਦਦ ਨਾ ਮਿਲਣ ‘ਤੇ ਨਿਰਾਸ਼ਾ ਵੀ ਜ਼ਾਹਰ ਕੀਤੀ ਅਤੇ ਲਿਖਿਆ ਕਿ ਜੇਕਰ ਕੰਪਨੀ ਨੇ ਲੋੜੀਂਦੀ ਮਦਦ ਨਹੀਂ ਦਿੱਤੀ ਤਾਂ ਉਹ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ। ਲਿਫਟ ਕੰਪਨੀ ਦੇ ਸੀ.ਈ.ਓ ਡੇਵਿਡ ਰਿਸ਼ਰ ਨੇ ਸ਼੍ਰੇਆ ਦੀ ਪੋਸਟ ‘ਤੇ ਪ੍ਰਤੀਕਿਰਿਆ ਦਿੱਤੀ ਅਤੇ ਪਰੇਸ਼ਾਨੀ ਲਈ ਮੁਆਫ਼ੀ ਮੰਗੀ। ਰਿਸ਼ਰ ਨੇ ਲਿਖਿਆ ਕਿ ‘ਸਾਡੀ ਟੀਮ ਡਰਾਈਵਰ ਦਾ ਪਤਾ ਲਗਾਉਣ ‘ਚ ਜੁਟੀ ਹੋਈ ਹੈ।’

Add a Comment

Your email address will not be published. Required fields are marked *