ਨੈਲਸਨ ਹਵਾਈ ਅੱਡੇ ‘ਤੇ ਰੱਦ ਕੀਤੀਆਂ ਗਈਆਂ ਕਈ ਉਡਾਣਾਂ

ਆਕਲੈਂਡ- ਨੈਲਸਨ ਹਵਾਈ ਅੱਡੇ ‘ਤੇ ਅੱਜ ਕਈ ਯਾਤਰੀਆਂ ਨੂੰ ਖੱਜਲ ਖੁਆਰ ਹੋਣਾ ਪਿਆ ਹੈ। ਦਰਅਸਲ ਇੱਥੇ ਕਈ ਉਡਾਣਾਂ ਨੂੰ ਰੱਦ ਕੀਤਾ ਗਿਆ ਸੀ। ਦੱਸ ਦੇਈਏ ਕਿ ਧੁੰਦ ਕਾਰਨ ਅੱਜ ਸਵੇਰੇ ਨੈਲਸਨ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਵਿੱਚ ਵਿਘਨ ਪਿਆ ਹੈ। ਚਾਰ ਰਵਾਨਗੀ ਅਤੇ ਚਾਰ ਆਗਮਨ ਉਡਾਣਾਂ ਨੂੰ ਰੱਦ ਕੀਤਾ ਗਿਆ ਹੈ, ਧੁੰਦ ਕਾਰਨ ਆਕਲੈਂਡ, ਕ੍ਰਾਈਸਟਚਰਚ ਅਤੇ ਵੈਲਿੰਗਟਨ ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ।

ਏਅਰ ਨਿਊਜ਼ੀਲੈਂਡ ਦੇ ਫਲਾਈਟ ਆਪਰੇਸ਼ਨ ਦੇ ਮੁਖੀ ਹਿਊਗ ਪੀਅਰਸ ਨੇ ਕਿਹਾ ਕਿ ਮੌਸਮ ਕਾਰਨ ਤਿੰਨ ਉਡਾਣਾਂ ਨੂੰ ਰੱਦ ਕਰਨਾ ਪਿਆ ਹੈ। “ਹਾਲਾਂਕਿ, ਏਅਰ ਨਿਊਜ਼ੀਲੈਂਡ ਪ੍ਰਭਾਵਿਤ ਗਾਹਕਾਂ ਨੂੰ ਆਕਲੈਂਡ, ਬਲੇਨਹਾਈਮ, ਵੈਲਿੰਗਟਨ ਅਤੇ ਕ੍ਰਾਈਸਟਚਰਚ ਤੋਂ ਵਾਧੂ ਉਡਾਣਾਂ ਦੇ ਨਾਲ-ਨਾਲ ਬੱਸ ਸੇਵਾ ਜੋੜ ਕੇ, ਇਹ ਯਕੀਨੀ ਬਣਾ ਰਿਹਾ ਹੈ ਕਿ ਉਹ ਅੱਜ ਕ੍ਰਿਸਮਸ ਲਈ ਸਮੇਂ ਸਿਰ ਆਪਣੀ ਮੰਜ਼ਿਲ ‘ਤੇ ਪਹੁੰਚ ਜਾਣ।” ਉਨ੍ਹਾਂ ਕਿਹਾ ਕਿ, “ਅਸੀਂ ਇਸ ਮੌਸਮ ਦੇ ਵਿਘਨ ਦੇ ਦੌਰਾਨ ਕੰਮ ਕਰਦੇ ਹੋਏ ਗਾਹਕਾਂ ਦੇ ਧੀਰਜ ਅਤੇ ਸਮਝ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ।”

Add a Comment

Your email address will not be published. Required fields are marked *