ਸਾਊਦੀ ਅਰਬ ਤੋਂ ਭਾਰਤ ਆ ਰਹੇ ਜਹਾਜ਼ ‘ਚ ਡਰੋਨ ਹਮਲੇ ਕਾਰਨ ਲੱਗੀ ਅੱਗ

ਨਵੀਂ ਦਿੱਲੀ – ਹਿੰਦ ਮਹਾਸਾਗਰ ‘ਚ ਸਾਊਦੀ ਅਰਬ ਤੋਂ ਭਾਰਤ ਆ ਰਹੇ ਤੇਲ ਦੇ ਜਹਾਜ਼ ਐਮਵੀ ਕੈਮ ਪਲੂਟੋ ‘ਤੇ ਡਰੋਨ ਹਮਲਾ ਹੋਣ ਦੀ ਖ਼ਬਰ ਬਾਰੇ ਜਾਣਕਾਰੀ ਮਿਲੀ  ਹੈ। ਇਹ ਜਹਾਜ਼ ਇਜ਼ਰਾਈਲ ਨਾਲ ਸਬੰਧਤ ਹੈ। ਇਸ ਘਟਨਾ ਤੋਂ ਬਾਅਦ ਭਾਰਤੀ ਤੱਟ ਰੱਖਿਅਕ ਦੇ ਵਿਕਰਮ ਜਹਾਜ਼ ਨੂੰ ਘਟਨਾ ਵਾਲੀ ਥਾਂ ਵੱਲ ਰਵਾਨਾ ਕਰ ਦਿੱਤਾ ਗਿਆ ਹੈ। ਇਸ ਜਹਾਜ਼ ਵਿੱਚ ਕੁੱਲ 20 ਭਾਰਤੀ ਚਾਲਕ ਦਲ ਦੇ ਮੈਂਬਰ ਵੀ ਮੌਜੂਦ ਸਨ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਦੇ ਨਾਲ ਹੀ ਇਸ ਹਮਲੇ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਜਿਸ ਥਾਂ ‘ਤੇ ਇਹ ਹਮਲਾ ਹੋਇਆ, ਉਹ ਗੁਜਰਾਤ ਦੇ ਪੋਰਬੰਦਰ ਤੋਂ ਕਰੀਬ 217 ਨੌਟੀਕਲ ਮੀਲ ਦੂਰ ਹੈ।

ਏਐਨਆਈ ਦੀ ਰਿਪੋਰਟ ਮੁਤਾਬਕ ਜਹਾਜ਼ ਵਿੱਚ ਕੱਚਾ ਤੇਲ ਸੀ। ਇਹ ਸਾਊਦੀ ਅਰਬ ਦੀ ਇੱਕ ਬੰਦਰਗਾਹ ਤੋਂ ਮੰਗਲੌਰ ਵੱਲ ਜਾ ਰਿਹਾ ਸੀ।ਰੱਖਿਆ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਰਤੀ ਤੱਟ ਰੱਖਿਅਕ ਵਿਕਰਮ ਨੇ ਇਲਾਕੇ ਦੇ ਸਾਰੇ ਜਹਾਜ਼ਾਂ ਨੂੰ ਮਦਦ ਮੁਹੱਈਆ ਕਰਵਾਉਣ ਲਈ ਅਲਰਟ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਪਰ ਇਸ ਨਾਲ ਕੰਮ ਪ੍ਰਭਾਵਿਤ ਹੋਇਆ ਹੈ। ICGS ਵਿਕਰਮ ਭਾਰਤ ਦੇ ਨਿਵੇਕਲੇ ਆਰਥਿਕ ਜ਼ੋਨ ਵਿੱਚ ਗਸ਼ਤ ‘ਤੇ ਸੀ ਜਦੋਂ ਉਸਨੂੰ ਸੰਕਟ ਵਿੱਚ ਵਪਾਰੀ ਜਹਾਜ਼ ਤੱਕ ਪਹੁੰਚਣ ਲਈ ਕਿਹਾ ਗਿਆ ਸੀ

Add a Comment

Your email address will not be published. Required fields are marked *