ਅੱਜ ਪੰਜਾਬ ਯੂਨੀਵਰਸਿਟੀ ਆਉਣਗੇ ਉਪ ਰਾਸ਼ਟਰਪਤੀ ਧਨਖੜ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ (ਪੀ. ਯੂ.) ਵਿਖੇ ਚੌਥੀ ਗਲੋਬਲ ਮੀਟਿੰਗ ‘ਚ ਸ਼ਨੀਵਾਰ ਨੂੰ ਦੇਸ਼ ਦੇ ਉਪ ਰਾਸ਼ਟਰਪਤੀ ਅਤੇ ਪੀ. ਯੂ. ਦੇ ਚਾਂਸਲਰ ਜਗਦੀਪ ਧਨਖੜ ਪਹੁੰਚ ਰਹੇ ਹਨ। ਇਸ ਕਾਰਨ ਪੀ. ਯੂ. ਦੇ ਰੂਟ ਮੈਪ ਨੂੰ ਬਦਲ ਦਿੱਤਾ ਗਿਆ ਹੈ। ਰੂਟ ਮੈਪ ‘ਚ ਵੀ. ਵੀ. ਆਈ. ਪੀ. ਮਾਰਗ ਗੇਟ ਨੰਬਰ-1 ਤੋਂ ਆਰਟ ਬਲਾਕ 1, 2, 3 ਗਾਂਧੀ ਭਵਨ ਰੋਡ ਤੋਂ ਹੁੰਦੇ ਹੋਏ ਲਾਅ ਆਡੀਟੋਰੀਅਮ ਤੱਕ ਰੂਟ ਰੱਖਿਆ ਗਿਆ ਹੈ।

ਇਸ ਮਾਰਗ ਤੋਂ ਲੋਕਾਂ ਨੂੰ ਸਵੇਰੇ 11.30 ਤੋਂ ਸ਼ਾਮ 5 ਵਜੇ ਤੱਕ ਵੀ. ਵੀ. ਆਈ. ਪੀ. ਦੀ ਰਵਾਨਗੀ ਤੱਕ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਰੂਟ ’ਤੇ ਕਿਸੇ ਵੀ ਵਾਹਨ ਨੂੰ ਪਾਰਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੀ. ਯੂ. ਕੈਂਪਸ ‘ਚ ਸੜਕ ਕਿਨਾਰੇ ਆਪਣੇ ਵਾਹਨ ਪਾਰਕ ਨਹੀਂ ਕਰਨੇ ਹਨ, ਜੇਕਰ ਕੋਈ ਵਾਹਨ ਅਣ-ਅਧਿਕਾਰਤ ਥਾਂ ’ਤੇ ਖੜ੍ਹਾ ਪਾਇਆ ਗਿਆ ਤਾਂ ਚੰਡੀਗੜ੍ਹ ਟ੍ਰੈਫਿਕ ਪੁਲਸ ਵਲੋਂ ਉਸ ਨੂੰ ਹਟਾ ਦਿੱਤਾ ਜਾਵੇਗਾ। 

ਆਮ ਲੋਕਾਂ ਲਈ ਗੇਟ ਨੰਬਰ-1 ਪ੍ਰਵੇਸ਼ ਅਤੇ ਨਿਕਾਸ ਲਈ ਸਵੇਰੇ 6 ਤੋਂ ਸਵੇਰੇ 11.30 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ ਬਾਅਦ ਖੁੱਲ੍ਹਾ ਰਹੇਗਾ।
ਗੇਟ ਨੰਬਰ-2 ਪੂਰਾ ਦਿਨ ਵੀ. ਆਈ. ਪੀ., ਵਿਸ਼ੇਸ਼ ਸਾਬਕਾ ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ, ਮਹਿਮਾਨਾਂ, ਫੈਕਲਟੀ ਅਤੇ ਮੀਡੀਆ ਵਿਅਕਤੀਆਂ ਲਈ ਦਾਖ਼ਲੇ ਅਤੇ ਬਾਹਰ ਜਾਣ ਲਈ ਖੁੱਲ੍ਹਾ ਰਹੇਗਾ। 
ਗੇਟ ਨੰਬਰ-3 ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਵੀ. ਆਈ. ਪੀ., ਵਿਸ਼ਿਸ਼ਟ ਅਲੂਮਨੀ, ਸਾਬਕਾ ਵਿਦਿਆਰਥੀ ਫੈਲੋ, ਗੈਸਟ ਇਨਵਾਈਟੀਜ਼, ਫੈਕਲਟੀ ਅਤੇ ਮੀਡੀਆ ਵਿਅਕਤੀਆਂ ਲਈ ਦਾਖ਼ਲੇ ਅਤੇ ਬਾਹਰ ਜਾਣ ਲਈ ਖੁੱਲ੍ਹਾ ਰਹੇਗਾ।
ਪੀ. ਯੂ. ’ਚ ਹੋਈ ਰਿਹਰਸਲ ਪੀ. ਯੂ. ਵਿਚ ਦੇਸ਼ ਦੇ ਉਪ ਰਾਸ਼ਟਰਪਤੀ ਦੇ ਸ਼ਨੀਵਾਰ ਦੁਪਹਿਰ 2.30 ਵਜੇ ਪਹੁੰਚਣ ਸਬੰਧੀ ਰਿਹਰਸਲ ਜਾਰੀ ਰਹੀ। ਕੈਂਪਸ ਵਿਚ ਹੋਰ ਪ੍ਰੋਗਰਾਮਾਂ ਦੀਆਂ ਤਿਆਰੀਆਂ ਚੱਲਦੀਆਂ ਰਹੀਆਂ।

Add a Comment

Your email address will not be published. Required fields are marked *