ਕੁਈਨਜ਼ਲੈਂਡ ‘ਚ ਭਾਰੀ ਤਬਾਹੀ ਮਗਰੋਂ PM ਅਲਬਾਨੀਜ਼ ਨੇ ਕੀਤਾ ਸਹਾਇਤਾ ਪੈਕੇਜ ਦਾ ਐਲਾਨ

 ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕੁਈਨਜ਼ਲੈਂਡ ਸੂਬੇ ਵਿਚ ਆਏ ਵਿਨਾਸ਼ਕਾਰੀ ਹੜ੍ਹ ਮਗਰੋਂ ਸਹਾਇਤਾ ਲਈ ਫੰਡ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਇਸ ਹਫ਼ਤੇ ਦੇ ਵਿਨਾਸ਼ਕਾਰੀ ਹੜ੍ਹ ਤੋਂ ਬਾਅਦ ਮੁੜ ਨਿਰਮਾਣ ਵਿੱਚ ਸਹਾਇਤਾ ਲਈ ਉੱਤਰੀ ਕੁਈਨਜ਼ਲੈਂਡ ਦੇ ਨਿਵਾਸੀਆਂ ਨੂੰ 50 ਮਿਲੀਅਨ ਡਾਲਰ ਤੋਂ ਵੱਧ ਸਰਕਾਰੀ ਫੰਡ ਪ੍ਰਾਪਤ ਹੋਣਗੇ।

ਅਲਬਾਨੀਜ਼ ਮੁਤਾਬਕ ਫੈਡਰਲ ਸਰਕਾਰ ਦਾ “ਮਹੱਤਵਪੂਰਨ ਵਾਧੂ ਸਹਾਇਤਾ ਪੈਕੇਜ” ਆਫ਼ਤ ਰਿਕਵਰੀ ਲਈ ਹੋਵੇਗਾ, ਜਿਸ Ä’ਚ ਪ੍ਰਾਇਮਰੀ ਉਤਪਾਦਕਾਂ ਲਈ 25 ਮਿਲੀਅਨ ਡਾਲਰ ਅਤੇ ਛੋਟੇ ਕਾਰੋਬਾਰਾਂ ਤੇ ਗੈਰ ਲਾਭਕਾਰੀ ਸੰਸਥਾਵਾਂ ਲਈ 25 ਮਿਲੀਅਨ ਡਾਲਰ ਸ਼ਾਮਲ ਹੋਣਗੇ। ਨੌਂ ਸਥਾਨਕ ਸਰਕਾਰਾਂ ਹਰੇਕ ਨੂੰ 1 ਮਿਲੀਅਨ ਼ਡਾਲਰ ਅਤੇ ਸੈਰ-ਸਪਾਟਾ ਸੰਚਾਲਕਾਂ ਲਈ 5 ਮਿਲੀਅਨ ਡਾਲਰ ਦਾ ਟੌਪ-ਅੱਪ ਭੁਗਤਾਨ ਪ੍ਰਾਪਤ ਹੋਵੇਗਾ।

ਅਲਬਾਨੀਜ਼ ਨੇ ਕੇਅਰਨਜ਼ ਵਿੱਚ ਕਿਹਾ,”ਇਹ ਇੱਕ ਮੁਸ਼ਕਲ ਦੌਰ ਹੈ ਅਤੇ ਅਸੀਂ ਇਸ ਨਾਲ ਨਜਿੱਠਣ ਲਈ ਸਰਕਾਰ ਦੇ ਤਿੰਨ ਪੱਧਰਾਂ ਵਿੱਚ ਕੰਮ ਕਰਨਾ ਜਾਰੀ ਰੱਖਾਂਗੇ।” ਉਨ੍ਹਾਂ ਨੇ ਐਮਰਜੈਂਸੀ ਸੇਵਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕੁਈਨਜ਼ਲੈਂਡ ਦੇ ਦੱਖਣ ਤੋਂ ਸਹਾਇਤਾ ਲਈ ਯਾਤਰਾ ਕੀਤੀ ਸੀ। ਅਲਬਾਨੀਜ਼ ਨੇ ਆਸਟ੍ਰੇਲੀਅਨਾਂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਮਦਦ ਕਰਨ ਲਈ ਕੇਰਨਜ਼ ਵਿੱਚ ਛੁੱਟੀਆਂ ਮਨਾਉਣ ਲਈ ਪ੍ਰੇਰਿਤ ਕੀਤਾ। ਕੁਈਨਜ਼ਲੈਂਡ ਦੇ ਪ੍ਰੀਮੀਅਰ ਸਟੀਵਨ ਮਾਈਲਸ ਨੇ ਵੀ ਪਰਿਵਾਰਾਂ ਨੂੰ ਕੇਅਰਨਜ਼ ਵਿੱਚ ਛੁੱਟੀਆਂ ਮਨਾਉਣ ਅਤੇ ਕਾਰੋਬਾਰਾਂ ਨੂੰ ਸ਼ਹਿਰ ਦੇ ਸਮਰਥਨ ਲਈ ਸੰਮੇਲਨ ਕੇਂਦਰ ਵਿੱਚ ਕਾਨਫਰੰਸਾਂ ਕਰਨ ਲਈ ਉਤਸ਼ਾਹਿਤ ਕੀਤਾ। ਇੱਥੇ ਦੱਸ ਦਈਏ ਕਿ ਚੱਕਰਵਾਤੀ ਤੂਫਾਨ ਜੈਸਪਰ ਨੇ 40,000 ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਗੁੱਲ ਕਰ ਦਿੱਤੀ ਜਦੋਂ ਇਹ ਕੈਰਨਜ਼ ਤੋਂ ਲਗਭਗ 115 ਕਿਲੋਮੀਟਰ ਉੱਤਰ ਵੱਲ ਵੁਜਲ ਵੁਜਲ ਨੇੜੇ ਟਕਰਾਇਆ।

Add a Comment

Your email address will not be published. Required fields are marked *