ਰਿਐਲਿਟੀ ਸ਼ੋਅ ‘ਬਿੱਗ ਬੌਸ 7’ ਦਾ ਜੇਤੂ ਗ੍ਰਿਫ਼ਤਾਰ

ਹੈਦਰਾਬਾਦ – ਰਿਐਲਿਟੀ ਸ਼ੋਅ ‘ਬਿੱਗ ਬੌਸ’ ਸੀਜ਼ਨ-7 ਦੇ ਜੇਤੂ ਅਤੇ ਉਸਦੇ ਭਰਾ ਨੂੰ ਇੱਥੇ ਇਕ ਸਟੂਡੀਓ ਦੇ ਬਾਹਰ ਹੋਈ ਹਿੰਸਾ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਮੁਤਾਬਕ, 17 ਦਸੰਬਰ ਦੀ ਰਾਤ ਨੂੰ ਸ਼ੋਅ ਦੇ ਫਿਨਾਲੇ ਤੋਂ ਬਾਅਦ ਹਿੰਸਾ ਭੜਕ ਗਈ ਸੀ, ਜਦੋਂ ਇਸ ਸੀਜ਼ਨ ਦੇ ਜੇਤੂ ਅਤੇ ਉਪ ਜੇਤੂ ਦੇ ਸਮਰਥਕਾਂ ਵਿਚਕਾਰ ਤੂੰ-ਤੂੰ-ਮੈਂ-ਮੈਂ ਹੋ ਗਈ, ਜਿਸ ਤੋਂ ਬਾਅਦ ਬੇਕਾਬੂ ਭੀੜ ਨੇ ਵਾਹਨਾਂ, ਆਰ. ਟੀ. ਸੀ. ਬੱਸਾਂ ਅਤੇ ਪੁਲਸ ਵਾਹਨਾਂ ਨੂੰ ਕਥਿਤ ਤੌਰ ’ਤੇ ਨੁਕਸਾਨ ਪਹੁੰਚਾਇਆ।

ਪੀ. ਪ੍ਰਸ਼ਾਂਤ ਨੂੰ ‘ਬਿੱਗ ਬੌਸ’ ਸੀਜ਼ਨ-7 ਦਾ ਜੇਤੂ ਐਲਾਨਿਆ ਗਿਆ ਸੀ। ਪੁਲਸ ਨੇ ਦੱਸਿਆ ਕਿ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ’ਚ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ ਅਤੇ ਜੇਤੂ ਐਲਾਨੇ ਜਾਣ ਤੋਂ ਬਾਅਦ ਰੈਲੀ ਕੱਢਣ ਦੇ ਦੋਸ਼ ਵਿਚ ਪ੍ਰਸ਼ਾਂਤ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਮੁਤਾਬਕ, ਬਿਨਾਂ ਮਨਜ਼ੂਰੀ ਦੇ ਰੈਲੀ ਕੱਢੀ ਗਈ, ਜਿਸ ਕਾਰਨ ਹੋਰ ਵਾਹਨਾਂ ਨੂੰ ਨੁਕਸਾਨ ਪੁੱਜਾ। ਇਸ ਮਾਮਲੇ ’ਚ ਪ੍ਰਸ਼ਾਂਤ ਅਤੇ ਉਸ ਦੇ ਭਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ।

Add a Comment

Your email address will not be published. Required fields are marked *