ਆਨਲਾਈਨ ਸਸਤੇ ਸਮਾਨ ਦੀ ਸੇਲ ਦੇਖਕੇ ਤੁਹਾਡੇ ਨਾਲ ਵੀ ਹੋ ਸਕਦੀ ਹੈ ਠੱਗੀ

ਆਕਲੈਂਡ – ਵਲੰਗਿਟਨ ਏਅਰਪੋਰਟ ਵਲੋਂ ਲਗਾਤਾਰ ਨਿਊਜੀਲੈਂਡ ਵਾਸੀਆਂ ਨੂੰ ਏਅਰਪੋਰਟ ਦੇ ਨਾਮ ‘ਤੇ ਹੋਣ ਵਾਲੇ ਫੇਸਬੁੱਕ ਧੋਖਾਧੜੀ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ।

ਅੱਜ ਦੇ ਸਮੇਂ ‘ਚ ਜਿਆਦਤਰ ਲੋਕ ਆਨਲਾਈਨ ਸ਼ੌਪਿੰਗ ਕਰਦੇ ਹਨ। ਪਰ ਕਈ ਲੋਕ ਆਨਲਾਈਨ ਸ਼ੌਪਿੰਗ ਦੇ ਚੱਕਰ ‘ਚ ਅਜਿਹੇ ਫਸਦੇ ਹਨ ਕਿ ਮੁੜ ਆਨਲਾਈਨ ਸ਼ੌਪਿੰਗ ਦਾ ਉਹ ਨਾਮ ਵੀ ਨਹੀਂ ਲੈਂਦੇ। ਆਨਲਾਈਨ ਸ਼ੌਪਿੰਗ ਦੇ ਨਾਮ ‘ਤੇ ਹੁੰਦੀ ਇੱਕ ਠੱਗੀ ਦੇ ਬਾਰੇ ਹੁਣ ਵੈਲਿੰਗਟਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵੱਲੋਂ ਵੀ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਇਹ ਠੱਗੀ ਵੀ ਕਿਸੇ ਹੋਰ ਦੇ ਨਹੀਂ ਸਗੋਂ ਹਵਾਈ ਅੱਡੇ ਦੇ ਹੀ ਨਾਮ ‘ਤੇ ਹੋ ਰਹੀ ਹੈ। ਦਰਅਸਲ ਸਕੈਮਰ ਯਾਤਰੀਆਂ ਦੇ ਗੁਆਚੇ ਸਮਾਨ ਨੂੰ ਏਅਰਪੋਰਟ ਦੇ ਨਾਮ ‘ਤੇ ਵੇਚ ਰਹੇ ਹਨ। ਸਕੈਮਰ ਇੱਕ ਸਸਤੀ ਸੇਲ ਵਾਲਾ ਪੇਜ ਦਿਖਾਅ ਕੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਇੱਕ ਅਹਿਮ ਗੱਲ ਇਹ ਵੀ ਹੈ ਕਿ ਜਦੋਂ ਤੱਕ ਏਅਰਪੋਰਟ ਅਥਾਰਟੀ ਇਸ ਪੇਜ ਦੀ ਰਿਪੋਰਟ ਕਰਦੀ ਹੈ ਓਦੋਂ ਤੱਕ ਇੱਕ ਹੋਰ ਪੇਜ ਬਣਾ ਲਿਆ ਜਾਂਦਾ ਹੈ। ਇਸ ਲਈ ਜੇਕਰ ਤੁਸੀ ਵੀ ਆਨਲਾਈਨ ਸਸਤੇ ਸਮਾਨ ਦੀ ਸੇਲ ਦੇਖਦੇ ਹੋ ਤਾਂ ਇਸ ਨੂੰ ਚੰਗੀ ਤਰਾਂ ਚੈੱਕ ਕਰ ਲਿਓ ਨਹੀਂ ਤਾਂ ਤੁਹਾਨੂੰ ਵੀ ਮੋਟਾ ਚੂਨਾ ਲੱਗ ਸਕਦਾ ਹੈ।

Add a Comment

Your email address will not be published. Required fields are marked *