ਪੈਰਾ ਤੀਰਅੰਦਾਜ਼ ਸ਼ੀਤਲ ਦੇਵੀ ਸਮੇਤ 26 ਖਿਡਾਰੀ ਬਣਨਗੇ ਅਰਜੁਨ ਐਵਾਰਡੀ

ਨਵੀਂ ਦਿੱਲੀ– ਪੈਰਾ ਏਸ਼ੀਆਈ ਖੇਡਾਂ ਦੀ ਚੈਂਪੀਅਨ ਤੀਰਅੰਦਾਜ਼ ਸ਼ੀਤਲ ਦੇਵੀ ਸਮੇਤ 26 ਖਿਡਾਰੀਆਂ ਨੂੰ ਅਰਜੁਨ ਐਵਾਰਡ ਮਿਲੇਗਾ। ਇਹ ਐਵਾਰਡ ਰਾਸ਼ਟਰਪਤੀ ਭਵਨ ਵਿਚ 9 ਜਨਵਰੀ ਨੂੰ ਆਯੋਜਿਤ ਇਕ ਵਿਸ਼ੇਸ਼ ਸਮਾਰੋਹ ਵਿਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪ੍ਰਦਾਨ ਕਰੇਗੀ।

ਇਨ੍ਹਾਂ ਐਵਾਰਡਾਂ ਦਾ ਫੈਸਲਾ ਕਰਨ ਲਈ 12 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ਵਿਚ ਪ੍ਰਧਾਨ ਰਿਟਾ. ਜੱਜ ਏ. ਐੱਸ. ਕਾਨਵਿਲਕਰ ਤੋਂ ਇਲਾਵਾ ਹਾਕੀ ਖਿਡਾਰੀ ਧਨਰਾਜ ਪਿੱਲੇ, ਸਾਬਕਾ ਟੇਬਲ ਟੈਨਿਸ ਖਿਡਾਰੀ ਕਮੇਲੇਸ਼ ਮੇਹਤਾ, ਸਾਬਕਾ ਮੁੱਕੇਬਾਜ਼ ਅਖਿਲ ਕੁਮਾਰ, ਮਹਿਲਾ ਨਿਸ਼ਾਨੇਬਾਜ਼ ਤੇ ਮੌਜੂਦਾ ਰਾਸ਼ਟਰੀ ਕੋਚ ਸ਼ੁਭਾ ਸ਼ਿਰੂਰ, ਸਾਬਕਾ ਕ੍ਰਿਕਟਰ ਅੰਜੁਮ ਚੋਪੜਾ, ਬੈਡਮਿੰਟਨ ਖਿਡਾਰੀ ਤ੍ਰਿਪਤਾ ਮੁਰਗੁੰਡੇ ਤੇ ਪਾਵਰਲਿਫਟਿਰ ਫਰਮਾਨ ਪਾਸ਼ਾ ਵੀ ਕਮੇਟੀ ਵਿਚ ਸ਼ਾਮਲ ਸਨ।

Add a Comment

Your email address will not be published. Required fields are marked *