ਕਾਮੇਡੀਅਨ ਰਾਜੂ ਸ੍ਰੀਵਾਸਤਵ ਦੀ ਹਾਲਤ ਨਾਜ਼ੁਕ

ਨਵੀਂ ਦਿੱਲੀ:ਮਸ਼ਹੂਰ ਕਾਮੇਡੀਅਨ ਰਾਜੂ ਸ੍ਰੀਵਾਸਤਵ ਦੀ ਹਾਲਤ ਨਾਜ਼ੁਕ ਹੈ ਅਤੇ ਉਸ ਨੂੰ ਏਮਸ ਦੇ ਆਈਸੀਯੂ ’ਚ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਹਸਪਤਾਲ ਦੇ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਬੀਤੇ ਦਿਨ ਦਿਲ ਦਾ ਦੌਰਾ ਪੈਣ ਮਗਰੋਂ 48 ਸਾਲਾ ਸ੍ਰੀਵਾਸਤਵ ਨੂੰ ਏਮਸ ’ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਐਂਜੀਓਪਲਾਸਟੀ ਕੀਤੀ ਗਈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ, ‘ਉਸ ਦੀ ਹਾਲਤ ਨਾਜ਼ੁਕ ਹੈ ਅਤੇ ਉਹ ਆਈਸੀਯੂ ’ਚ ਵੈਂਟੀਲੇਟਰ ’ਤੇ ਹੈ।’ ਸ੍ਰੀਵਾਸਤਵ ਦਾ ਇਲਾਜ ਡਾ. ਨਿਤੀਸ਼ ਨਾਇਕ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਸ੍ਰੀਵਾਸਤਵ ਦੇ ਰਿਸ਼ਤੇਦਾਰ ਅਸ਼ੋਕ ਸ੍ਰੀਵਾਸਤਵ ਨੇ ਦੱਸਿਆ ਕਿ ਰਾਜੂ ਦੀ ਪਤਨੀ ਸ਼ਿਖਾ ਸ੍ਰੀਵਾਸਤਵ ਵੀ ਦਿੱਲੀ ਆ ਗਈ ਹੈ ਤਾਂ ਜੋ ਉਹ ਆਪਣੇ ਪਤੀ ਕੋਲ ਰਹਿ ਸਕੇ।

Add a Comment

Your email address will not be published. Required fields are marked *