ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ‘ਪ੍ਰਮਾਣੂ ਹਮਲੇ’ ਦੀ ਦਿੱਤੀ ਧਮਕੀ

ਸਿਓਲ– ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਵਿੱਚ ਸ਼ਾਮਲ ਸੈਨਿਕਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਦੇਸ਼ ਦੀ ਇਹ ਨੀਤੀ ਹੈ ਕਿ ਦੁਸ਼ਮਣ ਦੇਸ਼ਾਂ ਵੱਲੋਂ ਉਕਸਾਏ ਜਾਣ ‘ਤੇ ਪ੍ਰਮਾਣੂ ਹਮਲਾ ਕਰਨ ਤੋਂ ਨਹੀਂ ਝਿਜਕਣਗੇ। ਉੱਤਰੀ ਕੋਰੀਆ ਵਿੱਚ ਪਿਛਲੇ ਸਾਲ ਤੋਂ ਪ੍ਰਮਾਣੂ ਹਥਿਆਰਾਂ ਦੇ ਪ੍ਰੀਖਣ ਵਿੱਚ ਵਾਧਾ ਹੋਇਆ ਹੈ ਅਤੇ ਦੇਸ਼ ਦੇ ਨੇਤਾ ਕਿਮ ਜੋਂਗ ਉਨ ਕਈ ਵਾਰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਧਮਕੀ ਦੇ ਚੁੱਕੇ ਹਨ। 

ਹਾਲਾਂਕਿ ਕਈ ਵਿਦੇਸ਼ੀ ਮਾਹਿਰਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਨੇ ਅਜੇ ਤੱਕ ਸਮਰੱਥ ਪ੍ਰਮਾਣੂ ਮਿਜ਼ਾਈਲਾਂ ਹਾਸਲ ਨਹੀਂ ਕੀਤੀਆਂ ਹਨ। ਉੱਤਰੀ ਕੋਰੀਆ ਨੇ ਸੋਮਵਾਰ ਨੂੰ ਪੰਜ ਮਹੀਨਿਆਂ ਵਿੱਚ ਆਪਣੀ ਪਹਿਲੀ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਉੱਤਰੀ ਕੋਰੀਆ ਨੇ ਆਪਣੇ ਪਰਮਾਣੂ ਪ੍ਰੋਗਰਾਮਾਂ ਨੂੰ ਹੁਲਾਰਾ ਦੇਣ ਲਈ ਅਮਰੀਕਾ-ਦੱਖਣੀ ਕੋਰੀਆ ਦੀ ਹਾਲੀਆ ਮੀਟਿੰਗ ਦਾ ਹਵਾਲਾ ਦਿੱਤਾ ਹੈ। 

ਉੱਤਰੀ ਕੋਰੀਆ ਦੀ ਕੇਂਦਰੀ ਸਮਾਚਾਰ ਏਜੰਸੀ (ਕੇ.ਸੀ.ਐਨ.ਏ) ਨੇ ਇਕ ਰਿਪੋਰਟ ਵਿਚ ਕਿਹਾ ਕਿ ਕਿਮ ਨੇ ਬੁੱਧਵਾਰ ਨੂੰ ਜਨਰਲ ਮਿਜ਼ਾਈਲ ਬਿਊਰੋ ਵਿਚ ਸੈਨਿਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਠੋਸ ਈਂਧਨ ਹਵਾਸੌਂਗ-18 ਮਿਜ਼ਾਈਲ ਦੇ ਲਾਂਚ ‘ਤੇ ਵਧਾਈ ਦਿੱਤੀ। KCNA ਅਨੁਸਾਰ ਮੁਲਾਕਾਤ ਦੌਰਾਨ ਕਿਮ ਨੇ ਕਿਹਾ ਕਿ “ਜੇਕਰ ਦੁਸ਼ਮਣ ਉਸਨੂੰ ਪ੍ਰਮਾਣੂ ਹਥਿਆਰਾਂ ਨਾਲ ਉਕਸਾਉਂਦਾ ਹੈ, ਤਾਂ ਉਹ ਪ੍ਰਮਾਣੂ ਹਮਲੇ ਤੋਂ ਨਹੀਂ ਝਿਜਕਣਗੇ।”

Add a Comment

Your email address will not be published. Required fields are marked *