ਨਵੀਂ ਸਰਕਾਰ ਆਉਣ ਨਾਲ ਨਿਊਜੀਲੈਂਡ ਵਾਸੀਆਂ ਦਾ ਵਧਿਆ ਭਰੋਸਾ

ਆਕਲੈਂਡ – ਵੈਸਟਪੇਕ ਦੇ ਕੰਜ਼ਿਊਮਰ ਕੋਨਫੀਡੈਂਸ ਇੰਡੈਕਸ ਦਾ ਆਂਕੜਾ ਬੀਤੇ 2 ਸਾਲਾਂ ਵਿੱਚ ਪਹਿਲੀ ਵਾਰ 8.7 ਪੁਆਇੰਟ ਵੱਧਕੇ 88.9 ਪੁੱਜਾ ਹੈ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਨਿਊਜੀਲੈਂਡ ਵਾਸੀਆਂ ਦਾ ਨੈਸ਼ਨਲ ਦੀ ਨਵੀਂ ਬਣੀ ਸਰਕਾਰ ‘ਤੇ ਪੈਦਾ ਹੋਏ ਭਰੋਸੇ ਦਾ ਨਤੀਜਾ ਹੈ, ਜਿਨ੍ਹਾਂ ਤੋਂ ਨਿਊਜੀਲੈਂਡ ਵਾਸੀਆਂ ਨੂੰ ਆਸ ਬੱਝੀ ਹੈ ਕਿ ਆਉਂਦੇ ਸਮੇਂ ਵਿੱਚ ਅਰਥਚਾਰੇ ਨੂੰ ਲੈਕੇ ਹਾਲਾਤ ਸੁਧਰਨਗੇ ਅਤੇ ਇਸਦਾ ਸਿੱਧੇ ਰੂਪ ਵਿੱਚ ਫਾਇਦਾ ਨਿਊਜੀਲੈਂਡ ਵਾਸੀਆਂ ਨੂੰ ਮਿਲੇਗਾ। ਵੈਸਟਪੇਕ ਦੇ ਸੀਨੀਅਰ ਇਕਨਾਮਿਸਟ ਸਤੀਸ਼ ਰਨਛੋਦ ਅਨੁਸਾਰ ਸਰਕਾਰ ਨੂੰ ਲੈਕੇ ਸਭ ਤੋਂ ਜਿਆਦਾ ਭਰੋਸਾ ਮੱਧ ਵਰਗੀ ਇਨਕਮ ਵਾਲਿਆਂ ਵਿੱਚ ਵਧਿਆ ਹੈ, ਜਿਨ੍ਹਾਂ ਦਾ ਮੰਨਣਾ ਹੈ ਕਿ 2024 ਵਿੱਚ ਉਨ੍ਹਾਂ ਨੂੰ ਕੋਸਟ ਆਫ ਲੀਵਿੰਗ ਜਿਹੇ ਮੁੱਦਿਆਂ ਤੋਂ ਕਾਫੀ ਰਾਹਤ ਮਿਲੇਗੀ। ਵੈਸਟਪੇਕ ਦੇ ਸੀਨੀਅਰ ਇਕਨਾਮਿਸਟ ਸਤੀਸ਼ ਰਨਛੋਦ ਅਨੁਸਾਰ ਸਰਕਾਰ ਨੂੰ ਲੈਕੇ ਸਭ ਤੋਂ ਜਿਆਦਾ ਭਰੋਸਾ ਮੱਧ ਵਰਗੀ ਇਨਕਮ ਵਾਲਿਆਂ ਵਿੱਚ ਵਧਿਆ ਹੈ, ਜਿਨ੍ਹਾਂ ਦਾ ਮੰਨਣਾ ਹੈ ਕਿ 2024 ਵਿੱਚ ਉਨ੍ਹਾਂ ਨੂੰ ਕੋਸਟ ਆਫ ਲੀਵਿੰਗ ਜਿਹੇ ਮੁੱਦਿਆਂ ਤੋਂ ਕਾਫੀ ਰਾਹਤ ਮਿਲੇਗੀ।

Add a Comment

Your email address will not be published. Required fields are marked *