ਭਾਰਤੀ ਮੂਲ ਦੇ ‘ਸਮਰ ਸਿੰਘ’ ਨੇ ਰਚਿਆ ਇਤਿਹਾਸ

ਆਕਲੈਂਡ – ਨਿਊਜੀਲੈਂਡ ਦੇ ਕਿੰਗਸ ਕਾਲਜ ਦੇ ਨਵੇਂ ਬਣੇ ‘ਹੈੱਡ ਬੋਏ’ ਸਮਰ ਸਿੰਘ ਨੇ ਇੱਕ ਇਤਿਹਾਸ ਸਿਰਜ ਦਿੱਤਾ ਹੈ। ਸਮਰ ਸਿੰਘ ਜੋ ਕਿ ਭਾਰਤੀ ਮੂਲ ਦਾ ਨੌਜਵਾਨ ਹੈ, ਕਿੰਗਸ ਕਾਲਜ ਦਾ ਹੈੱਡ ਬੋਏ ਚੁਣਿਆ ਗਿਆ ਹੈ ਅਤੇ ਇਹ ਉਪਲਬਧੀ ਹਾਸਿਲ ਕਰਨ ਵਾਲਾ ਉਹ ਪਹਿਲਾ ਭਾਰਤੀ ਮੂਲ ਦਾ ਨੌਜਵਾਨ ਹੈ। ਸਮਰ ਦੀ ਇਸ ਉਪਲਬਧੀ ‘ਤੇ ਉਸਦੇ ਮਾਪੇ ਰਾਜ ਪ੍ਰਦੀਪ ਸਿੰਘ ਤੇ ਆਸ਼ਿਮਾ ਸਿੰਘ, ਭਾਈਚਾਰਾ, ਸਕੂਲ ਪ੍ਰਸ਼ਾਸ਼ਣ ਸਾਰੇ ਹੀ ਬਹੁਤ ਖੁਸ਼ ਹਨ। ਸਮਰ ਸਿੰਘ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਪੂਰੀ ਮੁਹਾਰਤ ਰੱਖਦਾ ਹੈ। ਸਮਰ ਸਿੰਘ ਨੇ ਕ੍ਰਿਕੇਟ ਵਿੱਚ ਵੀ ਆਪਣੇ ਕਾਲਜ ਨੂੰ ਕਾਫੀ ਇਨਾਮ ਜਿੱਤਕੇ ਦਿੱਤੇ ਹਨ। ਸਮਰ ਅੰਡਰ 17 ਮੈਨੂਕਾਊ ਕ੍ਰਿਕੇਟ, ਕਿੰਗਸ ਫਰਸਟ ਇਲੈਵਨ ਕ੍ਰਿਕੇਟ ਦਾ ਕਪਤਾਨ ਵੀ ਹੈ ਅਤੇ ਇਸ ਵੇਲੇ ਅੰਡਰ 17 ਆਕਲੈਂਡ ਟ੍ਰੈਨਿੰਗ ਸਕੁਅਡ ਦਾ ਹਿੱਸਾ ਵੀ ਬਣਿਆ ਹੋਇਆ ਹੈ।

Add a Comment

Your email address will not be published. Required fields are marked *