ਨਿਊਜੀਲੈਂਡ ਡਿਪੋਰਟ ਹੋਈ ਮਹਿਲਾ ਨੂੰ ਕਤਲ ਦੇ ਜੁਰਮ ਵਿੱਚ 17 ਸਾਲ ਕੈਦ
December 16, 2023
ਆਕਲੈਂਡ – ਆਕਲੈਂਡ ਦੇ ਮੈਨੂਕਾਊ ਵਿਖੇ ਬੀਤੀ 2022 ਵਿੱਚ ਨੌਜਵਾਨ ਮੁਟਿਆਰ ਦਾ ਕਤਲ ਕਰਨ ਵਾਲੀ ਸੁਜ਼ੇਨ ਲਿਓਟਾ-ਲੂ ਨੂੰ 17 ਸਾਲ ਕੈਦ ਦੀ ਸਜਾ ਸੁਣਾਈ ਗਈ ਹੈ। ਕਤਲ ਹੋਈ ਸਮਾਂਥਾ ਬ੍ਰਿਗੇਟ ਦਾ ਕਤਲ ਮੈਨੂਕਾਉ ਵਿਖੇ ਹੋਇਆ ਸੀ, ਜਿੱਥੇ ਉਹ ਆਪਣੇ ਅਪਾਰਟਮੈਂਟ ਵਿੱਚ ਕਤਲ ਕੀਤੀ ਗਈ ਸੀ ਤੇ ਕਤਲ ਕਰਨ ਵਾਲੀ ਸੁਜ਼ੇਨ ਨੇ ਸਮਾਂਥਾ ਦੇ 94 ਵਾਰ ਛੁਰਾ ਮਾਰਿਆ ਸੀ। ਸੁਜ਼ੇਨ ਨਿਊਜੀਲੈਂਡ ਮੂਲ ਦੀ ਸੀ ਤੇ ਉਸਨੂੰ ਆਸਟ੍ਰੇਲੀਆ ਵਿੱਚ 12 ਸਾਲ ਰਹਿਣ ਤੋਂ ਬਾਅਦ ਕ੍ਰਿਮਿਨਲ ਹਿਸਟਰੀ ਦੇ ਚਲਦਿਆਂ ਵਾਪਰੀ ਕਤਲ ਦੀ ਘਟਨਾ ਤੋਂ ਕੁਝ ਸਮਾਂ ਪਹਿਲਾਂ ਹੀ ਨਿਊਜੀਲੈਂਡ ਡਿਪੋਰਟ ਕੀਤਾ ਗਿਆ ਸੀ।

