ਵੱਡੇ ਭਰਾ ਸੰਨੀ ਵਲੋਂ ਬੌਬੀ ਦਿਓਲ ‘ਤੇ ਵੱਡਾ ਬਿਆਨ

ਮੁੰਬਈ : ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਸਾਲ ਦੀ ਸਭ ਤੋਂ ਵੱਡੀ ਬਲਾਕਬਸਟਰ ਫ਼ਿਲਮਾਂ ਸ਼ਾਮਲ ਹੋ ਚੁੱਕੀ ਹੈ। ਇਹ ਕ੍ਰਾਈਮ ਥ੍ਰਿਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਸਿਨੇਮਾਘਰਾਂ ‘ਚ ਲਗਾਤਾਰ ਧਮਾਲ ਮਚਾ ਰਹੀ ਹੈ ਅਤੇ ਕਈ ਵੱਡੀਆਂ ਫ਼ਿਲਮਾਂ ਦੇ ਰਿਕਾਰਡ ਤੋੜਦੀ ਨਜ਼ਰ ਆ ਰਹੀ ਹੈ। ‘ਐਨੀਮਲ’ ‘ਚ ਰਣਬੀਰ ਕਪੂਰ ਅਤੇ ਬੌਬੀ ਦਿਓਲ ਦੀ ਐਕਟਿੰਗ ਦੀ ਰੱਜ ਕੇ ਤਾਰੀਫ਼ ਹੋ ਰਹੀ ਹੈ। 

ਹੁਣ ਸੰਨੀ ਦਿਓਲ ਨੇ ‘ਐਨੀਮਲ’ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੰਨੀ ਦਿਓਲ ਵਲੋਂ ਦਿੱਤਾ ਇਹ ਬਿਆਨ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋ ਰਿਹਾ ਹੈ। ਸੰਨੀ ਦਿਓਲ ਨੇ ਭਰਾ ਬੌਬੀ ਦਿਓਲ ਦੀ ‘ਐਨੀਮਲ’ ਬਾਰੇ ਕਿਹਾ ਕਿ- ਮੈਂ ਆਪਣੇ ਭਰਾ ਦੇ ਪ੍ਰਦਰਸ਼ਨ ਲਈ ਖੁਸ਼ ਸੀ। ਸੰਨੀ ਦਿਓਲ ਨੇ ਇਕ ਪਾਸੇ ਫ਼ਿਲਮ ਦੀ ਤਾਰੀਫ਼ ਕੀਤੀ ਪਰ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਮੈਨੂੰ ਫ਼ਿਲਮ ‘ਚੋਂ ਕੁਝ ਚੀਜ਼ਾਂ ਪਸੰਦ ਨਹੀਂ ਆਈਆਂ। ਮੈਂ ‘ਐਨੀਮਲ’ ਦੇਖੀ ਹੈ ਅਤੇ ਮੈਨੂੰ ਇਹ ਪਸੰਦ ਆਈ ਹੈ। ਇੱਕ ਵਿਅਕਤੀ ਵਜੋਂ ਮੈਨੂੰ ਪਸੰਦ ਜਾਂ ਨਾ ਪਸੰਦ ਕਰਨ ਦਾ ਹੱਕ ਹੈ ਪਰ ਕੁੱਲ ਮਿਲਾ ਕੇ ਇਹ ਇੱਕ ਚੰਗੀ ਫ਼ਿਲਮ ਹੈ। ਸੰਗੀਤ ਬਹੁਤ ਵਧੀਆ ਹੈ ਅਤੇ ਦ੍ਰਿਸ਼ ਨਾਲ ਮੇਲ ਖਾਂਦਾ ਹੈ। ਬੌਬੀ ਹਮੇਸ਼ਾ ਬੌਬੀ ਰਿਹਾ ਹੈ ਪਰ ਹੁਣ ਉਹ ਪ੍ਰਭੂ ਬੌਬੀ ਹੈ।

ਬੌਬੀ ਨੇ ਦੱਸਿਆ ਕਿ ਆਪਣੇ ਐਂਟਰੀ ਸੀਨ ਨੂੰ ਅਸਲੀ ਬਣਾਉਣ ਲਈ ਉਨ੍ਹਾਂ ਨੂੰ ਆਪਣੇ ਵੱਡੇ ਭਰਾ ਸੰਨੀ ਦਿਓਲ ਦੀ ਮੌਤ ਦੀ ਕਲਪਨਾ ਕਰਨੀ ਪਈ ਤਾਂ ਜੋ ਉਹ ਬਿਹਤਰ ਰੋ ਸਕਣ। ਹਾਲ ਹੀ ’ਚ ਬੌਬੀ ਦਿਓਲ ਨੇ ਆਪਣੇ ਐਂਟਰੀ ਸੀਨ ਬਾਰੇ ਗੱਲ ਕੀਤੀ। ਸੀਨ ਦੇ ਅਨੁਸਾਰ ਬੌਬੀ ਦਿਓਲ ਉਰਫ ਅਬਰਾਰ ਨੂੰ ਉਸ ਦੇ ਵਿਆਹ ਦੇ ਵਿਚਕਾਰ ਉਸ ਦੇ ਭਰਾ ਦੀ ਮੌਤ ਦੀ ਖ਼ਬਰ ਮਿਲਦੀ ਹੈ। ਸਭ ਤੋਂ ਪਹਿਲਾਂ ਅਬਰਾਰ ਮੁਖ਼ਬਰ ਨੂੰ ਬੇਰਹਿਮੀ ਨਾਲ ਮਾਰਦਾ ਹੈ ਤੇ ਫਿਰ ਚੁੱਪਚਾਪ ਰੋਂਦਾ ਹੈ।

ਇਕ ਇੰਟਰਵਿਊ ’ਚ ਇਸ ਸੀਨ ਬਾਰੇ ਗੱਲ ਕਰਦਿਆਂ ਬੌਬੀ ਨੇ ਕਿਹਾ, ‘‘ਮੈਂ ਫ਼ਿਲਮ ਲਈ ਇਕ ਸੀਨ ਕਰ ਰਿਹਾ ਸੀ, ਜਿਸ ’ਚ ਮੈਨੂੰ ਆਪਣੇ ਭਰਾ ਦੀ ਮੌਤ ਦੀ ਖ਼ਬਰ ਮਿਲਦੀ ਹੈ। ਅਦਾਕਾਰ ਹੋਣ ਦੇ ਨਾਤੇ ਅਸੀਂ ਅਕਸਰ ਭਾਵਨਾਵਾਂ ਨੂੰ ਬਾਹਰ ਲਿਆਉਣ ਲਈ ਅਸਲ ’ਚ ਦ੍ਰਿਸ਼ ਦੀ ਕਲਪਨਾ ਕਰਦੇ ਹਾਂ ਤੇ ਸਾਡੇ ਕੋਲ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ। ਮੇਰਾ ਭਰਾ ਮੇਰੇ ਲਈ ਸਭ ਕੁਝ ਹੈ। ਜਦੋਂ ਮੈਂ ਉਹ ਸੀਨ ਕਰ ਰਿਹਾ ਸੀ, ਮੈਂ ਅਸਲ ’ਚ ਕਲਪਨਾ ਕੀਤੀ ਕਿ ਮੇਰੇ ਭਰਾ ਦੀ ਮੌਤ ਹੋ ਗਈ ਸੀ। ਇਸ ਲਈ ਜਦੋਂ ਮੈਂ ਰੋਇਆ, ਇਹ ਅਸਲ ਮਹਿਸੂਸ ਹੋਇਆ।’’ ਬੌਬੀ ਨੇ ਅੱਗੇ ਕਿਹਾ, ‘‘ਇਹੀ ਕਾਰਨ ਸੀ ਕਿ ਸੈੱਟ ’ਤੇ ਸਾਰਿਆਂ ਨੇ ਉਸ ਪਲ ਨੂੰ ਮਹਿਸੂਸ ਕੀਤਾ। ਅਸੀਂ ਇਕ ਤੋਂ ਵੱਧ ਟੇਕ ਨਹੀਂ ਕਰਦੇ। ਇਥੋਂ ਤੱਕ ਕਿ ਸ਼ਾਟ ਖ਼ਤਮ ਹੁੰਦੇ ਹੀ ਸੰਦੀਪ ਰੈੱਡੀ ਵਾਂਗਾ (ਡਾਇਰੈਕਟਰ) ਮੇਰੇ ਕੋਲ ਆਏ ਤੇ ਕਿਹਾ ਕਿ ਇਹ ਇਕ ਪੁਰਸਕਾਰ ਜੇਤੂ ਸ਼ਾਟ ਹੈ ਤੇ ਮੈਂ ਸੋਚਿਆ ਵਾਹ, ਧੰਨਵਾਦ ਸੰਦੀਪ, ਤੁਹਾਡੇ ਤੋਂ ਇਹ ਸੁਣਨਾ ਬਹੁਤ ਵਧੀਆ ਗੱਲ ਹੈ।’’

ਹਾਲ ਹੀ ’ਚ ਬੌਬੀ ਦਿਓਲ ਨੇ ਪਿੰਕਵਿਲਾ ਨੂੰ ਦਿੱਤੇ ਇੰਟਰਵਿਊ ’ਚ ਖ਼ੁਲਾਸਾ ਕੀਤਾ ਸੀ ਕਿ ਫ਼ਿਲਮ ‘ਐਨੀਮਲ’ ’ਚ ਉਨ੍ਹਾਂ ਦੇ ਕਿਰਦਾਰ ਨੂੰ ਮਰਦਾ ਦੇਖ ਕੇ ਉਨ੍ਹਾਂ ਦੀ ਮਾਂ ਪ੍ਰਕਾਸ਼ ਕੌਰ ਕਾਫ਼ੀ ਦੁਖੀ ਹੋ ਗਈ ਸੀ। ਫ਼ਿਲਮ ਦੇਖਣ ਤੋਂ ਬਾਅਦ ਉਨ੍ਹਾਂ ਨੇ ਬੌਬੀ ਨੂੰ ਕਿਹਾ, ‘‘ਅਜਿਹੀ ਫ਼ਿਲਮ ਨਾ ਕਰੋ, ਇਹ ਮੈਂ ਨਹੀਂ ਦੇਖ ਸਕਦੀ।’’ ਇਸ ’ਤੇ ਬੌਬੀ ਨੇ ਉਨ੍ਹਾਂ ਨੂੰ ਸਮਝਾਉਂਦਿਆਂ ਕਿਹਾ, ‘‘ਦੇਖੋ ਮੈਂ ਤੁਹਾਡੇ ਸਾਹਮਣੇ ਸੁਰੱਖਿਅਤ ਖੜ੍ਹਾ ਹਾਂ। ਮੈਂ ਹੁਣੇ-ਹੁਣੇ ਫ਼ਿਲਮ ’ਚ ਕੰਮ ਕੀਤਾ ਹੈ।’’ ਦੱਸ ਦਈਏ ਕਿ 1 ਦਸੰਬਰ ਨੂੰ ਰਿਲੀਜ਼ ਹੋਈ ਸੰਦੀਪ ਰੈੱਡੀ ਵਾਂਗਾ ਦੁਆਰਾ ਨਿਰਦੇਸ਼ਤ ਫ਼ਿਲਮ ‘ਐਨੀਮਲ’ ਨੇ 116 ਕਰੋੜ ਰੁਪਏ ਦੀ ਗਲੋਬਲ ਓਪਨਿੰਗ ਕੀਤੀ ਹੈ। ਪਹਿਲੇ ਹੀ ਦਿਨ ਸੈਂਕੜਾ ਲਗਾਉਣ ਵਾਲੀ ਇਹ ਫ਼ਿਲਮ ਇੰਨੇ ਘੱਟ ਸਮੇਂ ‘ਚ 800 ਕਰੋੜ ਦੀ ਕਮਾਈ ਦੇ ਕਰੀਬ ਪਹੁੰਚ ਗਈ ਹੈ। ਮੰਗਲਵਾਰ ਨੂੰ ਫ਼ਿਲਮ ਨੇ ਕਰੀਬ 20 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੀ ਰਫ਼ਤਾਰ ਧੀਮੀ ਹੋ ਗਈ ਹੈ ਪਰ ‘ਐਨੀਮਲ’ ਕੱਛੂਏ ਦੀ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ। ਫ਼ਿਲਮ ਦੇ ਅਧਿਕਾਰਤ ਅੰਕੜੇ ਸਾਹਮਣੇ ਆਏ ਹਨ। ‘ਐਨੀਮਲ’ ਫ਼ਿਲਮ ਨੇ 13 ਦਿਨਾਂ ‘ਚ ਦੁਨੀਆ ਭਰ ‘ਚ 772. 33 ਕਰੋੜ ਰੁਪਏ ਕਮਾ ਲਏ ਹਨ। ਇਸ ਦੇ ਨਾਲ ਹੀ ਫ਼ਿਲਮ ਨੇ ਆਮਿਰ ਖ਼ਾਨ ਦੀ ਫ਼ਿਲਮ ‘ਪੀਕੇ’ ਦਾ ਰਿਕਾਰਡ ਤੋੜ ਦਿੱਤਾ ਹੈ। ਭਾਰਤ ‘ਚ ਐਨੀਮਲ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਫ਼ਿਲਮ 500 ਕਰੋੜ ਦੇ ਕਲੱਬ ਵੱਲ ਵਧ ਰਹੀ ਹੈ। ਸੈਕਨਿਲਕ ਦੀ ਰਿਪੋਰਟ ਅਨੁਸਾਰ, ਫ਼ਿਲਮ ਨੇ ਆਪਣੀ ਰਿਲੀਜ਼ਿੰਗ ਦੇ 13 ਦਿਨਾਂ ‘ਚ ਘਰੇਲੂ ਬਾਕਸ ਆਫਿਸ ‘ਤੇ ਲਗਭਗ 467.84 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।

Add a Comment

Your email address will not be published. Required fields are marked *