ਅਜ਼ੀਮ ਪ੍ਰੇਮਜੀ ਨੂੰ ਪਛਾੜ ਟਾਪ 5 ਅਮੀਰਾਂ ‘ਚ ਸ਼ਾਮਲ ਹੋਈ ‘ਸਾਵਿਤਰੀ ਜਿੰਦਲ’

ਭਾਰਤ ਦੀ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਹੁਣ ਦੌਲਤ ਦੇ ਮਾਮਲੇ ‘ਚ ਵਿਪਰੋ ਦੇ ਮਾਲਕ ਅਜ਼ੀਮ ਪ੍ਰੇਮਜੀ ਨੂੰ ਪਛਾੜਦੇ ਹੋਏ ਸੱਤਵੇਂ ਤੋਂ ਪੰਜਵੇਂ ਸਥਾਨ ‘ਤੇ ਪਹੁੰਚ ਗਈ ਹੈ। ਬਲੂਮਬਰਗ ਬਿਲੇਨਿਅਰ ਇੰਡੈਕਸ ਮੁਤਾਬਕ ਜਿੰਦਲ ਗਰੁੱਪ ਦੀ ਚੇਅਰਮੈਨ ਸਾਵਿਤਰੀ ਜਿੰਦਲ ਦੀ ਕੁੱਲ ਜਾਇਦਾਦ 25 ਅਰਬ ਡਾਲਰ ਤੱਕ ਪਹੁੰਚ ਗਈ ਹੈ। ਪਿਛਲੇ ਦੋ ਸਾਲਾਂ ‘ਚ ਹੀ ਉਸ ਦੀ ਜਾਇਦਾਦ ‘ਚ ਭਾਰੀ ਵਾਧਾ ਹੋਇਆ ਹੈ। ਇਸ ਦੌਰਾਨ ਅਜ਼ੀਮ ਪ੍ਰੇਮਜੀ ਦੀ ਜਾਇਦਾਦ ‘ਚ 42 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਸਾਵਿਤਰੀ ਜਿੰਦਲ ਦਾ ਜਨਮ 20 ਮਾਰਚ 1950 ਨੂੰ ਅਸਾਮ ਦੇ ਤਿਨਸੁਕੀਆ ਵਿੱਚ ਹੋਇਆ ਸੀ। ਉਸਦਾ ਵਿਆਹ 1970 ਵਿੱਚ ਜਿੰਦਲ ਗਰੁੱਪ ਦੇ ਸੰਸਥਾਪਕ ਓਮਪ੍ਰਕਾਸ਼ ਜਿੰਦਲ ਨਾਲ ਹੋਇਆ ਸੀ। ਉਸ ਦੇ 9 ਬੱਚੇ ਹਨ। ਜਦੋਂ ਉਹ 55 ਸਾਲਾਂ ਦੀ ਸੀ ਤਾਂ ਉਸ ਦੇ ਪਤੀ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ। ਓਮ ਪ੍ਰਕਾਸ਼ ਜਿੰਦਲ ਵੀ ਹਰਿਆਣਾ ਸਰਕਾਰ ਵਿੱਚ ਮੰਤਰੀ ਰਹੇ ਹਨ। ਪਤੀ ਦੀ ਮੌਤ ਤੋਂ ਬਾਅਦ ਉਸ ਨੇ ਸਾਰਾ ਕਾਰੋਬਾਰ ਸੰਭਾਲ ਲਿਆ।

ਵਿਪਰੋ ਦੇ ਮਾਲਕ ਅਜ਼ੀਮ ਪ੍ਰੇਮਜੀ ਕਦੇ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਪਹਿਲੇ ਨੰਬਰ ‘ਤੇ ਸਨ ਪਰ ਪਿਛਲੇ ਸਾਲਾਂ ਵਿੱਚ ਉਨ੍ਹਾਂ ਦੀ ਜਾਇਦਾਦ ਵਿੱਚ ਵੱਡੀ ਗਿਰਾਵਟ ਆਈ ਹੈ। ਕੰਪਨੀ ਦੇ ਸ਼ੇਅਰਾਂ ‘ਚ ਪਿਛਲੇ ਦੋ ਸਾਲਾਂ ‘ਚ 42 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਜਿਸ ਦਾ ਅਸਰ ਪ੍ਰੇਮਜੀ ਦੀ ਦੌਲਤ ‘ਤੇ ਵੀ ਪਿਆ ਅਤੇ ਹੁਣ ਉਹ ਦੇਸ਼ ਦੇ ਅਮੀਰਾਂ ਦੀ ਸੂਚੀ ‘ਚ ਛੇਵੇਂ ਨੰਬਰ ‘ਤੇ ਆ ਗਏ ਹਨ।

Add a Comment

Your email address will not be published. Required fields are marked *