‘ਕਾਂਤਾਰਾ 2’ 18 ਤੋਂ 60 ਸਾਲ ਦੇ ਮਰਦ-ਔਰਤਾਂ ਨੂੰ ਕੰਮ ਕਰਨ ਦਾ ਮਿਲੇਗਾ ਮੌਕਾ

ਮੁੰਬਈ – ਫ਼ਿਲਮ ‘ਕਾਂਤਾਰਾ’ ਦਾ ਨਿਰਦੇਸ਼ਨ ਰਿਸ਼ਭ ਸ਼ੈੱਟੀ ਵਲੋਂ ਕੀਤਾ ਗਿਆ ਹੈ ਤੇ ਉਹ ਇਸ ਦੇ ਮੁੱਖ ਅਦਾਕਾਰ ਵੀ ਉਹ ਖ਼ੁਦ ਹਨ, ਜਿਨ੍ਹਾਂ ਨੇ ਇਸ ਨੂੰ ਇਸ ਤਰ੍ਹਾਂ ਬਣਾਇਆ ਕਿ ਫ਼ਿਲਮ ਦੀ ਕਹਾਣੀ ਜੰਗਲ ਦੀ ਅੱਗ ਵਾਂਗ ਹਰ ਪਾਸੇ ਫੈਲ ਗਈ। ਇਸ ਦੇ ਦੂਜੇ ਭਾਗ ਦੀ ਸਕ੍ਰਿਪਟ ਦਾ ਪੂਰਾ ਕੰਮ ਪੂਰਾ ਹੋ ਚੁੱਕਾ ਹੈ ਤੇ ਹਾਲ ਹੀ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਫ਼ਿਲਮ ’ਚ ਕੰਮ ਕਰਨ ਲਈ ਨਵੇਂ ਕਲਾਕਾਰਾਂ ਦੇ ਆਡੀਸ਼ਨ ਲਏ ਜਾ ਰਹੇ ਹਨ।

‘ਕਾਂਤਾਰਾ’ ਦੇ ਨਿਰਮਾਤਾਵਾਂ ਨੇ ਕਾਸਟਿੰਗ ਲਈ 30 ਤੋਂ 60 ਸਾਲ ਦੇ ਮਰਦਾਂ ਤੇ 18 ਤੋਂ 60 ਸਾਲ ਦੀਆਂ ਔਰਤਾਂ ਨੂੰ ਬੁਲਾਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਰਿਸ਼ਭ ਸ਼ੈੱਟੀ ਦੀ ਕੈਸ਼ਿੰਗ ਕਾਲ ਨੂੰ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਦਾ ਹੈ। ਬਹੁਤ ਸਾਰੇ ਉਤਸ਼ਾਹੀ ਨੌਜਵਾਨ ਪਹਿਲਾਂ ਹੀ ਫ਼ਿਲਮਾਂ ’ਚ ਮੌਕਿਆਂ ਦੀ ਉਡੀਕ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਉਨ੍ਹਾਂ ਲਈ ਸੁਨਹਿਰੀ ਮੌਕਾ ਹੈ ਤੇ ਦੇਖਣਾ ਚਾਹੀਦਾ ਹੈ ਕਿ ਕਈ ਲੋਕ ਮੌਕੇ ਦਾ ਫ਼ਾਇਦਾ ਉਠਾਉਣਗੇ।

ਜਦੋਂ ‘ਕਾਂਤਾਰਾ’ ਤੇਲਗੂ ’ਚ ਰਿਲੀਜ਼ ਹੋਈ ਸੀ ਤਾਂ ਚਿਰੰਜੀਵੀ ਦੀ ‘ਗੌਡਫਾਦਰ’ ਵੀ ਰਿਲੀਜ਼ ਹੋਈ ਸੀ ਤੇ ਇਸ ਦਾ ਦੀਵਾਲੀ ’ਤੇ ਰਿਲੀਜ਼ ਹੋਈਆਂ ਫ਼ਿਲਮਾਂ ਦੀ ਕਲੈਕਸ਼ਨ ’ਤੇ ਵੱਡਾ ਅਸਰ ਪਿਆ ਸੀ। ਸਾਡੇ ਦਰਸ਼ਕਾਂ ਲਈ ਅਣਜਾਣ ਅਦਾਕਾਰ ਰਿਸ਼ਭ ਸ਼ੈੱਟੀ ਦੀ ਫ਼ਿਲਮ ‘ਕਾਂਤਾਰਾ’ ਉਸ ਸਮੇਂ ਹਰ ਇੰਡਸਟਰੀ ’ਚ ਬਾਕਸ ਆਫਿਸ ’ਤੇ ਹਿੱਟ ਸੀ। ‘ਕਾਂਤਾਰਾ ਦਿ ਲੈਜੰਡ’ ਕਰਨਾਟਕ ’ਚ ਅਸਲ ਜੀਵਨ ਦੀਆਂ ਘਟਨਾਵਾਂ ’ਤੇ ਆਧਾਰਿਤ ਫ਼ਿਲਮ ਹੈ ਤੇ ਭਗਵਾਨ ਵਿਸ਼ਨੂੰ ਦੇ ਵਰਾਹ ਅਵਤਾਰ ਦੀ ਝਲਕ ਦਿੰਦੀ ਹੈ।

ਫ਼ਿਲਮ ’ਚ ਨਿਰਦੇਸ਼ਕ ਤੋਂ ਹੀਰੋ ਬਣੇ ਰਿਸ਼ਭ ਸ਼ੈੱਟੀ ਨੇ ਖ਼ਾਸ ਤੌਰ ’ਤੇ ਕਰਨਾਟਕ ਦੀ ਲੋਕ ਕਲਾ ਭੂਤ ਕੋਲਮ (ਸਿਗਮੂਗੇ) ਦੀ ਪ੍ਰੰਪਰਾ ਨੂੰ ਪਰਦੇ ’ਤੇ ਲਿਆਂਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਰਿਸ਼ਭ ਸ਼ੈੱਟੀ ਦੇ ਹੋਮਟਾਊਨ ’ਚ ਹੋਈ ਹੈ। ‘ਕਾਂਤਾਰਾ’ ਵਿਜੇ ਕਿਰਾਗੰਦੂਰ ਵਲੋਂ ਬਣਾਈ ਗਈ ਹੈ, ਜਿਸ ਨੇ ਹੋਮਬਾਲੇ ਫ਼ਿਲਮਜ਼ ਦੇ ਬੈਨਰ ਹੇਠ ‘ਕੇ. ਜੀ. ਐੱਫ.’ ਵਰਗੀਆਂ ਪੈਨ ਇੰਡੀਆ ਹਿੱਟ ਫ਼ਿਲਮਾਂ ਬਣਾਈਆਂ ਹਨ। ਫ਼ਿਲਮ ਦਾ ਕੰਨੜਾ ਸੰਸਕਰਣ ਪਿਛਲੇ ਸਾਲ 30 ਸਤੰਬਰ ਨੂੰ ਰਿਲੀਜ਼ ਹੋਇਆ ਸੀ ਤੇ ਪੂਰੇ ਭਾਰਤ ’ਚ ਸਨਸਨੀ ਮਚਾ ਦਿੱਤੀ ਸੀ। ਬਾਅਦ ’ਚ ਇਸ ਨੂੰ ਹਿੰਦੀ ’ਚ ਵੀ ਰਿਲੀਜ਼ ਕੀਤਾ ਗਿਆ।

Add a Comment

Your email address will not be published. Required fields are marked *