ਦੁਨੀਆ ਦੀ ਦੂਜੀ ਸਭ ਤੋਂ ਬਜ਼ੁਰਗ ਔਰਤ ਦਾ 116 ਸਾਲ ਦੀ ਉਮਰ ’ਚ ਦਿਹਾਂਤ

ਟੋਕੀਓ – ਦੁਨੀਆ ਦੀ ਦੂਜੀ ਸਭ ਤੋਂ ਬਜ਼ੁਰਗ ਅਤੇ ਜਾਪਾਨ ਦੀ ਪਹਿਲੀ ਸਭ ਤੋਂ ਬਜ਼ੁਰਗ ਔਰਤ ਵਜੋਂ ਪਛਾਣੀ ਜਾਣ ਵਾਲੀ 116 ਸਾਲਾ ਔਰਤ ਦੀ ਮੰਗਲਵਾਰ ਨੂੰ ਕਾਸ਼ੀਵਾੜਾ ਦੇ ਇੱਕ ਮੈਡੀਕਲ ਸੈਂਟਰ ਵਿੱਚ ਮੌਤ ਹੋ ਗਈ। 12 ਦਸੰਬਰ ਮੰਗਲਵਾਰ ਨੂੰ ਆਪਣਾ ਮਨਪਸੰਦ ਭੋਜਨ ਬੀਨ ਪੇਸਟ ਜੈਲੀ ਖਾਣ ਤੋਂ ਬਾਅਦ ਉਸ ਨੇ ਆਖਰੀ ਸਾਹ ਲਿਆ। ਉਸ ਦੀ ਮੌਤ ਦਾ ਕਾਰਨ ਬੁਢਾਪਾ ਦੱਸਿਆ ਜਾ ਰਿਹਾ ਹੈ। 25 ਅਪ੍ਰੈਲ, 1907 ਨੂੰ ਜਨਮੀ ਫੂਸਾ ਤਾਤਸੁਮੀ ਨੇ ਹਾਲ ਹੀ ਵਿੱਚ ਆਪਣੇ ਜ਼ਿਆਦਾਤਰ ਦਿਨ ਕਾਸ਼ੀਵਾੜਾ ਦੇ ਇਕ ਨਰਸਿੰਗ ਹੋਮ ਵਿੱਚ ਬਿਸਤਰੇ ’ਤੇ ਬਿਤਾਏ ਸਨ। ਤਾਤਸੁਮੀ ਅਪ੍ਰੈਲ 2022 ਵਿੱਚ ਫੁਕੂਓਕਾ ਵਿੱਚ ਇਕ 119 ਸਾਲਾ ਔਰਤ ਦੀ ਮੌਤ ਤੋਂ ਬਾਅਦ ਜਾਪਾਨ ਦੀ ਸਭ ਤੋਂ ਬਜ਼ੁਰਗ ਵਿਅਕਤੀ ਬਣ ਗਈ ਸੀ।

ਪਿਛਲੇ ਸਾਲ 119 ਸਾਲਾ ਕੇਨ ਤਨਾਕਾ ਦੀ ਮੌਤ ਤੋਂ ਬਾਅਦ ਤਤਸੁਮੀ ਨੂੰ ਦੁਨੀਆ ਦੀ ਸਭ ਤੋਂ ਬਜ਼ੁਰਗ ਵਿਅਕਤੀ ਦੱਸਿਆ ਗਿਆ ਸੀ। ਗਿਨੀਜ਼ ਵਰਲਡ ਰਿਕਾਰਡ ਨੇ ਪਿਛਲੇ ਸਾਲ ਅਪ੍ਰੈਲ ‘ਚ ਤਨਾਕਾ ਨੂੰ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ ਦਰਜਾ ਦਿੱਤਾ ਸੀ। ਤਤਸੁਮੀ ਨੂੰ ਦੁਨੀਆ ਦਾ 27ਵਾਂ ਸਭ ਤੋਂ ਬਜ਼ੁਰਗ ਵਿਅਕਤੀ ਅਤੇ ਜਾਪਾਨ ਦਾ ਸੱਤਵਾਂ ਸਭ ਤੋਂ ਬਜ਼ੁਰਗ ਵਿਅਕਤੀ ਕਿਹਾ ਜਾਂਦਾ ਹੈ।

1907 ਵਿੱਚ ਪੈਦਾ ਹੋਈ ਤਤਸੁਮੀ ਆਪਣੇ ਤਿੰਨ ਬੱਚਿਆਂ ਅਤੇ ਪਤੀ ਨਾਲ ਓਸਾਕਾ ਵਿੱਚ ਰਹਿੰਦੀ ਸੀ। ਹਾਲ ਹੀ ਦੇ ਦਿਨਾਂ ਵਿੱਚ, ਉਸਨੇ ਆਪਣਾ ਜ਼ਿਆਦਾਤਰ ਸਮਾਂ ਮੈਡੀਕਲ ਸੈਂਟਰ ਦੇ ਬਿਸਤਰੇ ਵਿੱਚ ਬਿਤਾਇਆ। ਕਈ ਰਿਪੋਰਟਾਂ ਅਨੁਸਾਰ ਫੂਸਾ ਤਤਸੁਮਾ ਨੂੰ ਪਹਿਲਾਂ ਕੋਈ ਸਿਹਤ ਸਮੱਸਿਆ ਨਹੀਂ ਸੀ ਅਤੇ ਕਦੇ ਵੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋR ਸੀ। ਹਾਲਾਂਕਿ 70 ਸਾਲ ਦੀ ਉਮਰ ‘ਚ ਡਿੱਗਣ ਕਾਰਨ ਉਨ੍ਹਾਂ ਦੀ ਪੈਰ ਦੀ ਹੱਡੀ ਟੁੱਟ ਗਈ ਸੀ।

ਤਤਸੁਮੀ ਦੀ ਮੌਤ ‘ਤੇ ਉਨ੍ਹਾਂ ਦੇ 76 ਸਾਲਾ ਪੁੱਤਰ ਕੇਨਜੀ ਨੇ ਕਿਹਾ, ‘ਉਸਨੇ ਇਸ ਉਮਰ ਤੱਕ ਪਹੁੰਚਣ ਲਈ ਬਹੁਤ ਵਧੀਆ ਕੰਮ ਕੀਤਾ।’ ਓਸਾਕਾ ਦੇ ਗਵਰਨਰ ਹੀਰੋਫੂਮੀ ਯੋਸ਼ੀਮੁਰਾ ਨੇ ਵੀ ਤਤਸੁਮੀ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਇਸ ਸਾਲ ਸਤੰਬਰ ਵਿੱਚ ਤਤਸੁਮੀ ਦੀ ਲੰਬੀ ਉਮਰ ਦਾ ਜਸ਼ਨ ਮਨਾਉਣ ਲਈ ਆਯੋਜਿਤ ਇੱਕ ਪਾਰਟੀ ਨੂੰ ਯਾਦ ਕਰਦੇ ਹੋਏ, ਉਸਨੇ ਕਿਹਾ, ‘ਮੈਨੂੰ ਯਾਦ ਹੈ ਕਿ ਉਸ ਸਮੇਂ ਫੂਸਾ ਤਤਸੁਮੀ ਕਿੰਨੀ ਸਿਹਤਮੰਦ ਸੀ।’ ਜਾਪਾਨ ਸੰਸਾਰ ਵਿੱਚ ਸਭ ਤੋਂ ਵੱਧ ਉਮਰ ਦੀ ਸੰਭਾਵਨਾ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਇੱਥੇ ਬਹੁਤ ਸਾਰੇ ਅਜਿਹੇ ਲੋਕ ਰਹਿੰਦੇ ਹਨ, ਜਿਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਬਜ਼ੁਰਗ ਮਨੁੱਖਾਂ ਵਿੱਚ ਗਿਣਿਆ ਜਾਂਦਾ ਹੈ।

Add a Comment

Your email address will not be published. Required fields are marked *