ਹੱਥ ‘ਚ ਲਾਲ ਰੰਗ ਦਾ ‘ਦਿਲ’ ਲੈ ਕੇ ਲੰਡਨ ਦੀ ਅਦਾਲਤ ‘ਚ ਪੇਸ਼ ਹੋਈ ਕਾਤਲ ਮਾਂ

ਦੱਖਣੀ ਲੰਡਨ ਵਿਚ ਇਕ ਘਰ ਵਿਚ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਕਾਤਲ ਮਾਂ ਦੇਵਕਾ ਰੋਜ਼ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਹੋਈ। ਬਰੋਮਲੀ ਮੈਜਿਸਟ੍ਰੇਟ ਅਦਾਲਤ ਵਿਚ ਫੇਸ ਮਾਸਕ, ਕਾਲਾ ਕੋਟ ਤੇ ਜੀਨਸ ਪਾ ਕੇ ਪੇਸ਼ ਹੋਈ। ਉਸ ਦੇ ਹੱਥ ਵਿਚ ਲਾਲ ਰੰਗ ਦਾ ‘ਦਿਲ’ (ਖਿਡੋਣਾ) ਸੀ। ਜਦੋਂ ਉਹ ਆਪਣੀ ਸੀਟ ‘ਤੇ ਖੜ੍ਹੀ ਹੋਈ ਤਾਂ ਉਹ ਠੋਕਰ ਖਾ ਕੇ ਡਿੱਗ ਪਈ ਅਤੇ ਦੇਵਕਾ ਰੋਜ਼ ਬਹੁਤ ਨਿਰਾਸ਼ ਨਜ਼ਰ ਆਈ। ਰੋਜ਼ ਦੇ ਨਾਲ ਉਸ ਦੀ ਮਾਂ ਅਤੇ ਭੈਣ-ਭਰਾ ਸਮੇਤ ਪਰਿਵਾਰ ਵੀ ਸੀ। ਜੋ ਕਚਹਿਰੀ ਵਿਚ ਪਿੱਛੇ ਬੈਠਾ ਰੋ ਰਿਹਾ ਸੀ।

ਜੱਜ ਨੇ ਰੋਜ਼ ਨੂੰ ਚਾਰ ਸ਼ਰਤਾਂ ਨਾਲ ਜ਼ਮਾਨਤ ਦਿੱਤੀ। ਦੇਵਕਾ ਰੋਜ਼ ਨੂੰ ਆਪਣੇ ਘਰ ਹੀ ਰਹਿਣਾ ਹੋਵੇਗਾ। ਉਸ ਨੂੰ ਆਪਣਾ ਪਾਸਪੋਰਟ ਸਰੰਡਰ ਕਰਨਾ ਹੋਵੇਗਾ। ਸ਼ਰਤਾਂ ਵਿਚ ਯਾਤਰਾ ਦਸਤਾਵੇਜ਼ ਨਾ ਰੱਖਣਾ ਅਤੇ “ਟ੍ਰੈਵਲ ਹੱਬ” ਤੋਂ ਦੂਰ ਰਹਿਣਾ ਸ਼ਾਮਲ ਹੈ। ਜਦੋਂ ਰੋਜ਼ ਨੂੰ ਪੁੱਛਿਆ ਗਿਆ ਕਿ ਕੀ ਉਹ ਸ਼ਰਤਾਂ ਨੂੰ ਸਮਝਦੀ ਹੈ ਤਾਂ ਉਸ ਨੇ ਸਿਰ ਹਿਲਾਇਆ, ਜੱਜ ਨੇ ਕਿਹਾ, “ਇਹ ਗੰਭੀਰ ਅਪਰਾਧ ਹੈ।”

ਤੁਹਾਨੂੰ ਦੱਸ ਦੇਈਏ ਕਿ ਸਾਲ 2021 ਵਿਚ ਦੱਖਣੀ ਲੰਡਨ ਦੇ ਇਕ ਘਰ ਵਿਚ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ ਸੀ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ 60 ਦੇ ਕਰੀਬ ਫਾਇਰ ਟੈਂਡਰ ਤੁਰੰਤ ਮੌਕੇ ‘ਤੇ ਭੇਜੇ ਗਏ ਸਨ। ਗੰਭੀਰ ਰੂਪ ਨਾਲ ਝੁਲਸ ਗਏ ਚਾਰ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

Add a Comment

Your email address will not be published. Required fields are marked *