ਕਾਸ਼ਵੀ ਗੌਤਮ ਨੇ ਰਚਿਆ ਇਤਿਹਾਸ, ਸਭ ਤੋਂ ਮਹਿੰਗੀ ਅਨਕੈਪਡ ਪਲੇਅਰ ਬਣੀ

ਮੁੰਬਈ— ਗੁਜਰਾਤ ਜਾਇੰਟਸ ਨੇ ਸ਼ਨੀਵਾਰ ਨੂੰ ਇੱਥੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) ਨਿਲਾਮੀ ‘ਚ ਪੰਜਾਬ ਦੀ ਤੇਜ਼ ਗੇਂਦਬਾਜ਼ ਕਾਸ਼ਵੀ ਗੌਤਮ ਨੂੰ 2 ਕਰੋੜ ਰੁਪਏ ‘ਚ ਆਪਣੀ ਟੀਮ ‘ਚ ਸ਼ਾਮਲ ਕੀਤਾ। ਕਾਸ਼ਵੀ ਦੀ ਮੂਲ ਕੀਮਤ 10 ਲੱਖ ਰੁਪਏ ਸੀ। ਗੁਜਰਾਤ ਜਾਇੰਟਸ ਅਤੇ ਯੂਪੀ ਵਾਰੀਅਰਸ ਦੋਵਾਂ ਨੇ ਉਨ੍ਹਾਂ ਲਈ ਬੋਲੀ ਲਗਾਈ। ਪਰ ਗੁਜਰਾਤ ਦੀ ਟੀਮ ਡਬਲਯੂ.ਪੀ.ਐੱਲ. ਦੇ ਦੂਜੇ ਪੜਾਅ ਲਈ ਆਪਣੀਆਂ ਸੇਵਾਵਾਂ ਲੈਣ ਦੀ ਬੋਲੀ ਜਿੱਤਣ ‘ਚ ਸਫ਼ਲ ਰਹੀ। ਇਕ ਹੋਰ ‘ਅਨਕੈਪਡ’ (ਜਿਸ ਨੇ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡੀ ਹੈ) ਭਾਰਤੀ ਕ੍ਰਿਕਟਰ, ਕਰਨਾਟਕ ਦੇ 22 ਸਾਲਾ ਵਰਿੰਦਾ ਦਿਨੇਸ਼ ਦੀ ਵੱਡੀ ਬੋਲੀ ਲੱਗੀ, ਜਿਸ ਨੂੰ ਯੂਪੀ ਵਾਰੀਅਰਜ਼ ਨੇ 1.3 ਕਰੋੜ ਰੁਪਏ ਵਿੱਚ ਖਰੀਦਿਆ।

ਵਰਿੰਦਾ ਅਤੇ ਕਸ਼ਵੀ ਦੋਵੇਂ ਹਾਲ ਹੀ ਵਿੱਚ ਇੰਗਲੈਂਡ ਏ ਦੇ ਖ਼ਿਲਾਫ਼ 3 ਮੈਚਾਂ ਦੀ ਸੀਰੀਜ਼ ਵਿੱਚ ਭਾਰਤ ਏ ਲਈ ਖੇਡੇ ਸਨ। ਨਿਲਾਮੀ ਦੇ ਸ਼ੁਰੂਆਤੀ ਪੜਾਅ ਵਿੱਚ ਆਸਟ੍ਰੇਲੀਆਈ ਕ੍ਰਿਕਟਰਾਂ ਲਈ ਉੱਚੀਆਂ ਬੋਲੀਆਂ ਦੇਖੀ ਗਈ ਜਿਸ ਵਿੱਚ ਹਰਫਨਮੌਲਾ ਐਨਾਬੈਲ ਸਦਰਲੈਂਡ ਨੂੰ ਦਿੱਲੀ ਕੈਪੀਟਲਸ ਨੇ 2 ਕਰੋੜ ਰੁਪਏ ਵਿੱਚ ਖਰੀਦਿਆ। ਇਸ ਤੋਂ ਬਾਅਦ ਗੁਜਰਾਤ ਦੀ ਟੀਮ ਨੇ ਬੱਲੇਬਾਜ਼ ਫੋਬੀ ਲਿਚਫੀਲਡ ਨੂੰ 1 ਕਰੋੜ ਰੁਪਏ ‘ਚ ਟੀਮ ‘ਚ ਸ਼ਾਮਲ ਕੀਤਾ।

22 ਸਾਲਾ ਸਰਦਲੈਂਡ ਨੂੰ ਇਸ ਸਾਲ ਮਾਰਚ ਵਿੱਚ ਸ਼ੁਰੂਆਤੀ ਪੜਾਅ ਤੋਂ ਬਾਅਦ ਗੁਜਰਾਤ ਜਾਇੰਟਸ ਨੇ ਜਾਰੀ ਕੀਤਾ ਸੀ। ਡਿਫੈਂਡਿੰਗ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਵੀ ਉਨ੍ਹਾਂ ਲਈ ਬੋਲੀ ਲਗਾਈ ਪਰ ਫਿਰ ਪਿੱਛੇ ਹਟ ਗਈ ਅਤੇ ਆਖਰਕਾਰ ਦਿੱਲੀ ਕੈਪੀਟਲਸ ਨੇ ਉਨ੍ਹਾਂ ਨੂੰ ਖਰੀਦ ਲਿਆ। ਦੱਖਣੀ ਅਫਰੀਕਾ ਦੀ ਤੇਜ਼ ਗੇਂਦਬਾਜ਼ ਸ਼ਬਨੀਮ ਇਸਮਾਈਲ ਨੂੰ ਮੁੰਬਈ ਇੰਡੀਅਨਜ਼ ਨੇ 1.20 ਕਰੋੜ ਰੁਪਏ ‘ਚ ਟੀਮ ‘ਚ ਸ਼ਾਮਲ ਕੀਤਾ ਸੀ, ਜੋ ਉਸ ਦੀ ‘ਬੇਸ ਪ੍ਰਾਈਸ’ ਤੋਂ ਤਿੰਨ ਗੁਣਾ ਸੀ।
ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਨੀਲਾਮੀ ਦੀ ਸ਼ੁਰੂਆਤ ‘ਚ ਆਸਟ੍ਰੇਲੀਆ ਦੀ ਜਾਰਜੀਆ ਵੇਅਰਹੈਮ ਨੂੰ 40 ਲੱਖ ਰੁਪਏ ‘ਚ ਖਰੀਦਿਆ। ਉਨ੍ਹਾਂ ‘ਚ ਇੰਗਲੈਂਡ ਦੀ ਕੇਟ ਕਰਾਸ ਨੂੰ 30 ਲੱਖ ਰੁਪਏ ਅਤੇ 37 ਸਾਲਾ ਭਾਰਤੀ ਸਪਿਨਰ ਏਕਤਾ ਬਿਸ਼ਟ ਨੂੰ 60 ਲੱਖ ਰੁਪਏ ‘ਚ ‘ਬੇਸ ਪ੍ਰਾਈਸ’ ਤੋਂ ਦੁੱਗਣਾ ਦਿੱਤਾ ਗਿਆ ਹੈ।

Add a Comment

Your email address will not be published. Required fields are marked *