ਸ਼ਾਹਰੁਖ ਦੀ ‘ਜਵਾਨ’ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਿਲੀ ਵੱਡੀ ਸਫ਼ਲਤਾ

ਨਵੀਂ ਦਿੱਲੀ : ਬਾਲੀਵੁੱਡ ਦੇ ਕਿੰਗ ਯਾਨੀਕਿ ਸ਼ਾਹਰੁਖ ਖ਼ਾਨ ਲਈ ਸਾਲ 2023 ਬਹੁਤ ਖੁਸ਼ਕਿਸਮਤ ਰਿਹਾ ਹੈ। ਇਸ ਸਾਲ ਉਨ੍ਹਾਂ ਦੀਆਂ 2 ਫ਼ਿਲਮਾਂ ‘ਪਠਾਨ’ ਤੇ ‘ਜਵਾਨ’ ਆਈਆਂ ਸਨ, ਜਿਨ੍ਹਾਂ ਨੇ ਦੁਨੀਆ ਭਰ ‘ਚ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਸਫ਼ਲਤਾ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹਿਆ। ‘ਜਵਾਨ’ ਨੇ ਨਾ ਸਿਰਫ਼ ਸਿਨੇਮਾਘਰਾਂ ‘ਚ ਸਗੋਂ OTT ਪਲੇਟਫਾਰਮ Netflix ‘ਤੇ ਵੀ ਹਲਚਲ ਮਚਾ ਦਿੱਤੀ ਹੈ। ਹੁਣ ਦੇਸ਼ ਭਰ ‘ਚ ਨਾਮ ਕਮਾਉਣ ਤੋਂ ਬਾਅਦ ‘ਜਵਾਨ’ ਨੇ ਇੰਟਰਨੈਸ਼ਨਲ ਪਲੇਟਫਾਰਮ ‘ਤੇ ਵੱਡੀ ਸਫ਼ਲਤਾ ਹਾਸਲ ਕੀਤੀ। ਸਾਲ 2024 ‘ਚ ਇਸ ਨੂੰ ਹਾਲੀਵੁੱਡ ਦੀਆਂ ਵੱਡੀਆਂ ਫ਼ਿਲਮਾਂ ‘ਚੋਂ ਇਕ ਵੱਕਾਰੀ ਐਵਾਰਡ ਲਈ ਨੌਮੀਨੇਟ ਕੀਤਾ ਗਿਆ ਹੈ।

ਹਾਲੀਵੁੱਡ ਕ੍ਰਿਏਟਿਵ ਅਲਾਇੰਸ ਨੇ ਹਾਲ ਹੀ ‘ਚ ਆਪਣੇ ‘Astra ਫ਼ਿਲਮ ਤੇ ਕ੍ਰਿਏਟਿਵ ਆਰਟਸ ਐਵਾਰਡਜ਼ (Astra ਐਵਾਰਡ 2024) ਦੀ ਘੋਸ਼ਣਾ ਕੀਤੀ ਹੈ, ਜਿਸ ‘ਚ ਸ਼ਾਹਰੁਖ ਦੀ ਬਲਾਕਬਸਟਰ ਫ਼ਿਲਮ ‘ਜਵਾਨ’ ਨੇ ਵੀ ਆਪਣੀ ਜਗ੍ਹਾ ਬਣਾਈ ਹੈ। ਸ਼ਾਹਰੁਖ ਤੇ ਦੀਪਿਕਾ ਪਾਦੂਕੋਣ ਸਟਾਰਰ ਇਸ ਫ਼ਿਲਮ ਨੂੰ Astra ਐਵਾਰਡ 2024 ‘ਚ ਬੈਸਟ ਫੀਚਰ ਕੈਟੇਗਰੀ ’ਚ ਨੌਮੀਨੇਸ਼ਨ ਮਿਲਿਆ।

ਦੱਸ ਦੇਈਏ ਕਿ ਹਾਲੀਵੁੱਡ ਕ੍ਰਿਏਟਿਵ ਅਲਾਇੰਸ ਲਾਸ ਏਂਜਲਸ ‘ਚ ਇੱਕ ਫ਼ਿਲਮ ਆਲੋਚਕ ਅਧਾਰਤ ਸੰਸਥਾ ਹੈ, ਜਿਸ ਦੀ ਸ਼ੁਰੂਆਤ ਸਾਲ 2016 ‘ਚ ਹੋਈ ਸੀ। ਸਾਲ 2019 ‘ਚ ਲਾਸ ਏਂਜਲਸ ਦੀ ਫ਼ਿਲਮ ਕ੍ਰਿਟਿਕਸ ਸੋਸਾਇਟੀ ਨੇ ਆਪਣਾ ਨਾਂ ਬਦਲ ਕੇ ‘ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ’ ਕਰ ਦਿੱਤਾ ਸੀ ਪਰ ਸਾਲ 2023 ‘ਚ ਇਕ ਵਾਰ ਫਿਰ ਇਸ ਦਾ ਨਾਂ ਬਦਲ ਕੇ ਇਸ ਸੰਸਥਾ ਦਾ ਨਾਂ ‘ਦਿ Astra ਐਵਾਰਡਜ਼’ ਕਰ ਦਿੱਤਾ ਗਿਆ। ਰਿਪੋਰਟਾਂ ਅਨੁਸਾਰ ਇਸ ਐਵਾਰਡ ਸ਼ੋਅ ਦੇ ਜੇਤੂਆਂ ਦੀ ਸੂਚੀ 26 ਜੂਨ, 2024 ਨੂੰ ਲਾਸ ਏਂਜਲਸ, ਅਮਰੀਕਾ ‘ਚ ਜਾਰੀ ਕੀਤੀ ਜਾਵੇਗੀ।

Add a Comment

Your email address will not be published. Required fields are marked *