ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਸਕੂਲ ਦਾ ਸਾਲਾਨਾ ਸਮਾਗਮ ਆਯੋਜਿਤ

ਬ੍ਰਿਸਬੇਨ : ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ ਗਿਆ। ਜਿਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸੁਰਜੀਤ ਸਿੰਘ ਬਾਜਾ ਖਾਨਾ ਨੇ ਦੱਸਿਆ ਕੀ ਵਿਦੇਸ਼ ‘ਚ ਮਾਂ-ਬੋਲੀ ਪੰਜਾਬੀ ਦੇ ਪਸਾਰ ਅਤੇ ਇੱਥੇ ਛੋਟੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਤੇ ਵਿਰਾਸਤ ਨਾਲ ਜੋੜੀ ਰੱਖਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਉਨਾ ਮਾਪਿਆਂ ਨੂੰ ਕਿਹਾ ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਸਕੂਲ ਦਾ ਟੈਗਮ ਦਾ 2024 ਲਈ ਦਾਖਲਾ ਸੁਰੂ ਹੋ ਗਿਆ ਹੈ, ਤੇ ਵੱਧ ਤੋ ਵੱਧ ਬੱਚਿਆਂ ਨੂੰ ਸਕੂਲ ‘ਚ ਦਾਖਲ ਕਰਵਾਇਆ ਜਾਵੇ। 

ਸਕੂਲ ਦੀਆ ਕਲਾਸਾ ਦਾ ਸਮਾਂ ਐਤਵਾਰ ਸਵੇਰ 8:30 ਤੋਂ 10 ਵਜੇ ਤੱਕ ਹਰਮੋਨੀਅਮ ਕਲਾਸ, 9 ਤੋ 10 ਵਜੇ ਤੱਕ ਦਸਤਾਰ ਕੈਪ, 10 ਤੋ 12 ਵਜੇ ਤੱਕ ਪੰਜਾਬੀ ਕਲਾਸ, 12 ਤੋ 1 ਵਜੇ ਤੱਕ ਕੋਡਿੰਗ ਕਲਾਸ, ਤਬਲਾ ਕਲਾਸ, ਪੰਜਾਬੀ ਲਾਇਬ੍ਰੇਰੀ ਦਾ ਸਮਾ 8 ਤੋ 2 ਵਜੇ ਤੱਕ ਹੈ। ਨਵੇਂ ਸੈਸ਼ਨ ਲਈ ਸਾਰੇ ਸਕੂਲ ਵਿਚ ਨਵਾਂ ਕਾਰਪੈੱਟ, AC, ਸਕੂਲ ਦੀ ਇਮਾਰਤ ਨੂੰ ਨਵਾ ਰੰਗ, ਲਗਭਗ 23 ਜਾਣੇ ਸਮੂਹ ਸਟਾਫ ਸਕੂਲ ਵਿਚ ਹਰ ਐਤਵਾਰ ਸੇਵਾ ਲਈ ਉਪਲੱਬਧ ਰਹਿੰਦੇ ਹਨ।

Add a Comment

Your email address will not be published. Required fields are marked *