ਅਗਲੇ ਹਫਤੇ ਨਿਊਜੀਲੈਂਡ ਵਿੱਚ ਹੋਏਗੀ ਸ਼ਾਨਦਾਰ ‘ਮੈਟੀਓਰ ਸ਼ਾਵਰ’

ਆਕਲੈਂਡ – ਅਗਲੇ ਹਫਤੇ 12 ਦਸੰਬਰ ਨੂੰ ਰਾਤ 8 ਵਜੇ ਤੋਂ 12.30 ਤੱਕ ਸ਼ਾਨਦਾਰ ਮੈਟੀਓਰ ਸ਼ਾਵਰ ਦੇਖਣ ਨੂੰ ਮਿਲੇਗੀ ਤੇ ਇਸ ਕੁਦਰਤੀ ਨਜਾਰੇ ਨੂੰ ਦੇਖਣ ਲਈ ਦੁਨੀਆਂ ਭਰ ਤੋਂ ਕਈ ਖਗੋਲ ਪ੍ਰੇਮੀ ਨਿਊਜੀਲੈਂਡ ਪੁੱਜ ਰਹੇ ਹਨ। ਓਟੇਗੋ ਯੂਨੀਵਰਸਿਟੀ ਅਨੁਸਾਰ ਕੋਮੇਟ 46ਪੀ ਨਾਲ ਸਬੰਧਤ ਇਸ ਮੈਟੀਓਰ ਸ਼ਾਵਰ ਨੂੰ ਦੇਖਣ ਲਈ ਨਿਊਜੀਲੈਂਡ ਦੁਨੀਆਂ ਦੀ ਸਭ ਤੋਂ ਵਧੀਆਂ ਥਾਵਾਂ ‘ਚੋਂ ਇੱਕ ਰਹੇਗਾ। ਨਿਊਜੀਲੈਂਡ ਵਾਸੀ ਇਸ ਕੁਦਰਤੀ ਵਰਤਾਰੇ ਨੂੰ ਸਾਫ ਅਸਮਾਨ ਵਾਲੇ ਕਿਸੇ ਵੀ ਇਲਾਕੇ ‘ਚੋਂ ਆਸਾਨੀ ਨਾਲ ਦੇਖ ਸਕਣਗੇ।

Add a Comment

Your email address will not be published. Required fields are marked *