ਗੌਤਮ ਅਡਾਨੀ ਦੀ ਜਾਇਦਾਦ ‘ਚ 12.3 ਅਰਬ ਡਾਲਰ ਦਾ ਵਾਧਾ

 ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਤੇਜ਼ੀ ਨਾਲ ਹੋਏ ਵਾਧੇ ਦੇ ਮੱਦੇਨਜ਼ਰ ਗੌਤਮ ਅਡਾਨੀ ਦੀ ਕੁੱਲ ਜਾਇਦਾਦ ‘ਚ ਕਾਫ਼ੀ ਵਾਧਾ ਹੋਇਆ ਹੈ। ਉਹ ਦੁਨੀਆ ਦੇ ਅਰਬਪਤੀਆਂ ਦੀ ਇਕ ਦਿਨ ਦੀ ਕਮਾਈ ‘ਚ ਪਹਿਲੇ ਨੰਬਰ ‘ਤੇ ਹਨ। ਉਹਨਾਂ ਨੇ ਮੰਗਲਵਾਰ ਨੂੰ ਆਪਣੀ ਦੌਲਤ ਵਿੱਚ 12.3 ਅਰਬ ਡਾਲਰ ਜੋੜੇ ਹਨ। ਇਸ ਛਾਲ ਤੋਂ ਬਾਅਦ ਹੁਣ ਉਹ ਬਲੂਮਬਰਗ ਬਿਲੀਨੇਅਰਜ਼ ਇੰਡੈਕਸ ‘ਚ 15ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਉਸ ਕੋਲ ਹੁਣ 82.5 ਅਰਬ ਡਾਲਰ ਦੀ ਕੁੱਲ ਜਾਇਦਾਦ ਹੈ। 

ਦੱਸ ਦੇਈਏ ਕਿ ਮੰਗਲਵਾਰ ਨੂੰ ਅਡਾਨੀ ਨੇ ਕਮਾਈ ਦੇ ਮਾਮਲੇ ‘ਚ ਬਾਕੀ ਸਾਰੇ ਅਮੀਰ ਲੋਕਾਂ ਨੂੰ ਪਿੱਛੇ ਛੱਡ ਦਿੱਤਾ ਹੈ। ਉਹ ਹੁਣ ਅਮੀਰਾਂ ਦੀ ਸੂਚੀ ਵਿੱਚ ਮੁਕੇਸ਼ ਅੰਬਾਨੀ ਤੋਂ ਸਿਰਫ਼ ਦੋ ਸਥਾਨ ਪਿੱਛੇ ਰਹਿ ਗਏ ਹਨ। ਅੰਬਾਨੀ ਇਸ ਸੂਚੀ ‘ਚ 91.4 ਅਰਬ ਡਾਲਰ ਦੀ ਜਾਇਦਾਦ ਨਾਲ ਇਸ ਸੂਚੀ ਵਿੱਚ 13ਵੇਂ ਨੰਬਰ ‘ਤੇ ਹਨ। ਏਸ਼ੀਆ ‘ਚ ਅੰਬਾਨੀ ਪਹਿਲੇ ਅਤੇ ਅਡਾਨੀ ਦੂਜੇ ਨੰਬਰ ‘ਤੇ ਹੈ। ਹੁਣ ਦੋਹਾਂ ਦੀ ਕੁੱਲ ਜਾਇਦਾਦ ‘ਚ ਸਿਰਫ਼ 8.9 ਅਰਬ ਡਾਲਰ ਦਾ ਫ਼ਰਕ ਰਹਿ ਗਿਆ ਹੈ।

ਹਿੰਡਨਬਰਗ ਦੀ ਰਿਪੋਰਟ ਤੋਂ ਪਹਿਲਾਂ ਗੌਤਮ ਅਡਾਨੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਸਨ। ਰਿਪੋਰਟ ਤੋਂ ਬਾਅਦ ਉਸ ਦੀ ਸੰਪਤੀ ਵਿੱਚ 60 ਅਰਬ ਡਾਲਰ ਦੀ ਕਮੀ ਆਈ ਸੀ ਅਤੇ ਉਹ ਅਮੀਰਾਂ ਦੀ ਸੂਚੀ ਵਿੱਚ ਟਾਪ-30 ਵਿੱਚੋਂ ਬਾਹਰ ਹੋ ਗਿਆ ਸੀ। ਹਾਲਾਂਕਿ ਇਸ ਸਾਲ ਹੁਣ ਤੱਕ ਉਸ ਦੀ ਸੰਪਤੀ ਵਿੱਚ 38 ਬਿਲੀਅਨ ਡਾਲਰ ਦੀ ਕਮੀ ਆਈ ਹੈ। ਮੰਗਲਵਾਰ ਨੂੰ ਅਡਾਨੀ ਐਨਰਜੀ ‘ਚ 20 ਫ਼ੀਸਦੀ, ਅਡਾਨੀ ਐਨਰਜੀ ਸਲਿਊਸ਼ਨਜ਼ ‘ਚ 16.38 ਫ਼ੀਸਦੀ, ਅਡਾਨੀ ਟੋਟਲ ਗੈਸ ‘ਚ 15.81 ਫ਼ੀਸਦੀ ਅਤੇ ਅਡਾਨੀ ਐਂਟਰਪ੍ਰਾਈਜਿਜ਼ ‘ਚ 10.90 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਦੂਜੇ ਪਾਸੇ ਅਡਾਨੀ ਪੋਰਟਸ 9.47 ਫ਼ੀਸਦੀ, ਐੱਨਡੀਟੀਵੀ 8.49 ਫ਼ੀਸਦੀ, ਅਡਾਨੀ ਵਿਲਮਾਰ 7.71 ਫ਼ੀਸਦੀ, ਅਡਾਨੀ ਪਾਵਰ 6.68 ਫ਼ੀਸਦੀ ਵਧੇ ਹਨ। ਜਦੋਂ ਕਿ, ਅੰਬੂਜਾ ਸੀਮੈਂਟ ‘ਚ 6.17 ਫ਼ੀਸਦੀ ਅਤੇ ਏਸੀਸੀ ‘ਚ 5.65 ਫ਼ੀਸਦੀ ਦਾ ਵਾਧਾ ਹੋਇਆ ਹੈ। 

Add a Comment

Your email address will not be published. Required fields are marked *