ਪ੍ਰਾਈਮ ਏਸ਼ੀਆ ਵਾਲੇ ਸਵਰਨ ਟਹਿਣਾ ਤੇ ਹਰਮਨ ਥਿੰਦ ਦਾ ਸੋਨੇ ਦੇ ਖੰਡੇ ਨਾਲ ਸਨਮਾਨ

ਆਕਲੈਂਡ – ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਬੀਤੀ 26 ਨਵੰਬਰ ਨੂੰ ਹੋਏ ਵਰਲਡ ਕਬੱਡੀ ਮੌਕੇ ਪ੍ਰਾਈਮ ਏਸ਼ੀਆ ਦੇ ਸਵਰਨ ਟਹਿਣਾ ਤੇ ਹਰਮਨ ਥਿੰਦ ਦਾ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਅਤੇ ਇਮਪੀਰੀਅਲ ਕਾਲਜ ਆਫ ਨਿਊਜੀਲੈਂਡ ਵਲੋਂ ਸਾਂਝੇ ਤੌਰ ‘ਤੇ ਸੋਨੇ ਦੇ ਖੰਡੇ ਨਾਲ ਸਨਮਾਨ ਕੀਤਾ ਗਿਆ। ਸਵਰਨ ਟਹਿਣਾ ਤੇ ਹਰਮਨ ਥਿੰਦ ਇਸ ਕਬੱਡੀ ਵਰਲਡ ਕੱਪ ਮੌਕੇ ਖਾਸਤੌਰ ‘ਤੇ ਨਿਊਜੀਲੈਂਡ ਪੁੱਜੇ ਸਨ। ‘ਖਬਰ ਦੀ ਖਬਰ’ ਅਤੇ ‘ਚੱਜ ਦੇ ਵਿਚਾਰ’ ਪ੍ਰੋਗਰਾਮਾਂ ਸਦਕਾ ਸਵਰਣ ਟਹਿਣਾ ਤੇ ਹਰਮਨ ਥਿੰਦ ਭਾਈਚਾਰੇ ਵਿੱਚ ਕਾਫੀ ਨਾਮ ਕਮਾ ਚੁੱਕੇ ਹਨ ਤੇ ਹੁਣ ਤੱਕ ਦੋਨੋਂ ਪ੍ਰੋਗਰਾਮਾਂ ਦੇ 2600 ਤੋਂ ਵਧੇਰੇ ਸਫਲ ਐਪੀਸੋਡ ਕੀਤੇ ਜਾ ਚੁੱਕੇ ਹਨ।

Add a Comment

Your email address will not be published. Required fields are marked *