ਕੰਮ ਤੋਂ ਘਰ ਜਾ ਰਹੀ ਵਿਆਹੁਤਾ ਦੀ ਚਾਕੂ ਦੀ ਨੋਕ ’ਤੇ ਲੁੱਟੀ ਆਬਰੂ

ਲੁਧਿਆਣਾ : ਫੈਕਟਰੀ ਤੋਂ ਪੈਦਲ ਜਾ ਰਹੀ ਔਰਤ ਨਾਲ ਰਾਹ ਜਾਂਦੇ ਵਿਅਕਤੀ ਨੇ ਚਾਕੂ ਦੀ ਨੋਕ ’ਤੇ ਜਬਰ-ਜ਼ਿਨਾਹ ਕਰਨ ਦਾ ਕੇਸ ਸਾਹਮਣੇ ਆਇਆ ਹੈ। ਥਾਣਾ ਮੋਤੀ ਨਗਰ ਦੇ ਮੁਖੀ ਸੰਜੀਵ ਕਪੂਰ ਨੇ ਦੱਸਿਆ ਕਿ 27 ਸਾਲਾ ਔਰਤ ਜੋ ਫੈਕਟਰੀ ’ਚ ਕੰਮ ਕਰਦੀ ਹੈ, ਆਪਣੀ ਡਿਊਟੀ ਖ਼ਤਮ ਕਰਕੇ ਘਰ ਵੱਲ ਜਾ ਰਹੀ ਸੀ ਤਾਂ ਇਕ ਨਿੱਜੀ ਸਕੂਲ ਕੋਲ ਇਕ ਵਿਅਕਤੀ ਉਸ ਦਾ ਪਿੱਛਾ ਕਰਨ ਲੱਗ ਗਿਆ। ਉਕਤ ਵਿਅਕਤੀ ਨੇ ਉਸ ਨੂੰ ਚਾਕੂ ਦਿਖਾਇਆ ਅਤੇ ਜਾਨੋਂ ਮਾਰ ਦੇਣ ਦੀ ਧਮਕੀ ਦਿੱਤੀ, ਜਿਸ ਕਾਰਨ ਉਹ ਡਰ ਗਈ ਅਤੇ ਉਹ ਮੁਲਜ਼ਮ ਉਸ ਨੂੰ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਇਕ ਪਾਰਕ ’ਚ ਲੈ ਗਿਆ, ਜਿੱਥੇ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ ਅਤੇ ਕਿਸੇ ਨੂੰ ਵੀ ਕੁਝ ਦੱਸਣ ’ਤੇ ਜਾਨੋਂ ਮਾਰ ਦੇਣ ਦੀ ਧਮਕੀ ਦੇ ਕੇ ਫਰਾਰ ਹੋ ਗਿਆ।

ਉਕਤ ਔਰਤ ਜਦੋਂ ਆਪਣੇ ਘਰ ਪੁੱਜੀ ਤਾਂ ਉਸ ਨੇ ਸਾਰੀ ਆਪ ਬੀਤੀ ਆਪਣੇ ਪਤੀ ਨੂੰ ਦੱਸੀ, ਜਿਸ ’ਤੇ ਉਸ ਨੂੰ ਸਿਵਲ ਹਸਪਤਾਲ ’ਚ ਇਲਾਜ ਲਈ ਲਿਜਾਇਆ ਗਿਆ। ਸੰਜੀਵ ਕਪੂਰ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ’ਤੇ ਮੁਲਜ਼ਮ ਦਲਜੀਤ ਕੁਮਾਰ ਉਰਫ ਗੋਲਡੀ ਵਾਸੀ ਨਿਊ ਵਿਸ਼ਵਕਰਮਾ ਕਾਲੋਨੀ ਜਮਾਲਪੁਰ ਵਿਰੁੱਧ ਜਬਰ-ਜ਼ਿਨਾਹ ਅਤੇ ਕੁੱਟਮਾਰ ਕਰਨ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਪੁਲਸ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।

Add a Comment

Your email address will not be published. Required fields are marked *