ਦੱਖਣੀ ਕੋਰੀਆ ਵਿਰੁੱਧ ਜਿੱਤ ਦੇ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗਾ ਭਾਰਤ

ਦੋ ਵਾਰ ਦਾ ਚੈਂਪੀਅਨ ਭਾਰਤ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਐੱਫ. ਆਈ. ਐੱਚ. ਪੁਰਸ਼ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਵਿਚ ਫਿਰ ਤੋਂ ਪੋਡੀਅਮ ’ਤੇ ਜਗ੍ਹਾ ਬਣਾਉਣ ਲਈ ਏਸ਼ੀਆ ਦੇ ਆਪਣੇ ਵਿਰੋਧੀ ਦੱਖਣੀ ਕੋਰੀਆ ਵਿਰੁੱਧ ਜਿੱਤ ਨਾਲ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰੇਗਾ। ਭਾਰਤ 2021 ਵਿਚ ਹੋਬਾਰਟ ਤੇ 2016 ਵਿਚ ਲਖਨਊ ਵਿਚ ਚੈਂਪੀਅਨ ਬਣਿਆ ਸੀ। ਇਸ ਤੋਂ ਇਲਾਵਾ ਉਹ 1997 ਵਿਚ ਇੰਗਲੈਂਡ ਦੇ ਮਿਲਟਨ ਕੀਜ ’ਚ ਉਪ ਜੇਤੂ ਰਿਹਾ ਸੀ। ਪਿਛਲੀ ਵਾਰ ਦੋ ਸਾਲ ਪਹਿਲਾਂ ਭੁਵਨੇਸ਼ਵਰ ਵਿਚ ਉਸ ਨੂੰ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ ਸੀ। ਭਾਰਤ ਨੂੰ ਆਸਾਨ ਪੂਲ ਵਿਚ ਰੱਖਿਆ ਗਿਆ ਹੈ, ਜਿਸ ਵਿਚ ਉਸਦਾ ਸਾਹਮਣਾ ਕੋਰੀਆ ਤੋਂ ਇਲਾਵਾ ਕੈਨੇਡਾ ਤੇ ਸਪੇਨ ਨਾਲ ਹੋਵੇਗਾ। ਕੋਰੀਆ ਤੋਂ ਬਾਅਦ ਭਾਰਤੀ ਟੀਮ ਵੀਰਵਾਰ ਨੂੰ ਸਪੇਨ ਤੇ ਸ਼ਨੀਵਾਰ ਨੂੰ ਕੈਨੇਡਾ ਨਾਲ ਖੇਡੇਗੀ।

ਫਾਰਵਰਡ ਉੱਤਮ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ ਕਿਉਂਕਿ ਕੋਰੀਆ ਵਿਰੁੱਧ ਉਸਦਾ ਰਿਕਾਰਡ ਚੰਗਾ ਰਿਹਾ ਹੈ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਜਿਹੜੇ 6 ਮੈਚ ਖੇਡੇ ਗਏ ਹਨ, ਉਨ੍ਹਾਂ ਵਿਚ ਭਾਰਤ ਨੇ 3 ਜਿੱਤਾਂ ਦਰਜ ਕੀਤੀਆਂ ਹਨ। ਕੋਰੀਆ ਨੇ ਦੋ ਮੈਚ ਜਿੱਤੇ ਹਨ ਜਦਕਿ ਇਕ ਮੈਚ ਡਰਾਅ ਖੇਡਿਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਇਸ ਸਾਲ ਦੇ ਸ਼ੁਰੂ ਵਿਚ ਜੂਨੀਅਰ ਵਿਸ਼ਵ ਕੱਪ ਵਿਚ ਹੋਇਆ ਸੀ, ਜਿੱਥੇ ਭਾਰਤੀ ਟੀਮ ਨੇ ਕੋਰੀਆ ਨੂੰ 9-1 ਨਾਲ ਹਰਾਇਆ ਸੀ।

Add a Comment

Your email address will not be published. Required fields are marked *