ਸੱਚ ਹੋ ਗਈ PM ਦੀ ਭਵਿੱਖਵਾਣੀ, 3 ਸੂਬਿਆਂ ‘ਚ ਚੱਲਿਆ ‘ਮੋਦੀ ਮੈਜਿਕ’

ਨਵੀਂ ਦਿੱਲੀ- 22 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਡੂੰਗਰਪੁਰ ਵਿਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਭਵਿੱਖਵਾਣੀ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਮਾਵਜੀ ਮਹਾਰਾਜ ਦੀ ਭੂਮੀ ਤੋਂ ਜੋ ਭਵਿੱਖਵਾਣੀ ਕੀਤੀ ਜਾਂਦੀ ਹੈ, ਉਹ ਕਦੇ ਗਲਤ ਨਹੀਂ ਹੁੰਦੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਇਹ ਮਾਵਜੀ ਦੀ ਤਪੋ ਭੂਮੀ ਹੈ। ਇਥੋਂ ਦੀ ਭਵਿੱਖਵਾਣੀ 100 ਫੀਸਦੀ ਸੱਚ ਹੁੰਦੀ ਹੈ। ਮੈਂ ਉਨ੍ਹਾਂ ਨੂੰ ਪ੍ਰਣਾਮ ਕਰਦੇ ਹੋਏ ਇਕ ਭਵਿੱਖਵਾਣੀ ਕਰਨ ਦੀ ਹਿੰਮਤ ਕਰਨਾ ਚਾਹੁੰਦਾ ਹਾਂ। ਰਾਜਸਥਾਨ ਦੇ ਲੋਕ ਲਿਖ ਕੇ ਰੱਖ ਲੈਣ, ਹੁਣ ਰਾਜਸਥਾਨ ਵਿਚ ਮੁੜ ਕਦੇ ਅਸ਼ੋਕ ਗਹਿਲੋਤ ਦੀ ਸਰਕਾਰ ਨਹੀਂ ਬਣੇਗੀ।

ਜ਼ਿਕਰਯੋਗ ਹੈ ਕਿ 4 ਸੂਬਿਆਂ ਦੇ ਐਤਵਾਰ ਨੂੰ ਆਏ ਚੋਣ ਨਤੀਜਿਆਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਭਾਜਪਾ ਦੇਸ਼ ਦੀ ਸਿਆਸਤ ਦੀ ਸਭ ਤੋਂ ਤਾਕਤਵਰ ਧੁਰੀ ਬਣੀ ਹੋਈ ਹੈ। ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ‘ਚ ਭਾਜਪਾ ਨੇ ਜਿੱਤ ਦੀ ਹੈਟ੍ਰਿਕ ਲਾਈ ਹੈ। ਦੱਸ ਦੇਈਏ ਕਿ ਭਾਜਪਾ ਨੇ ਰਾਜਸਥਾਨ ਵਿਚ 199 ਸੀਟਾਂ ਵਿਚੋਂ 115 ਸੀਟਾਂ ਜਿੱਤੀਆਂ ਹਨ। ਮੱਧ ਪ੍ਰਦੇਸ਼ ‘ਚ 230 ਸੀਟਾਂ ਵਿਚੋਂ 163 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਛੱਤੀਸਗੜ੍ਹ ‘ਚ 119 ਵਿਚੋਂ 54 ਸੀਟਾਂ ਜਿੱਤੀਆਂ ਹਨ। ਉੱਥੇ ਹੀ ਕਾਂਗਰਸ ਨੇ ਤੇਲੰਗਾਨਾ ‘ਚ ਜਿੱਤ ਦਰਜ ਕੀਤੀ ਹੈ।

Add a Comment

Your email address will not be published. Required fields are marked *