AI ਨੂੰ ਮਾਡਲ ਸਮਝ ਕੰਪਨੀ ਕਰ ਬੈਠੀ ਵੱਡੀ ਭੁੱਲ

 ਅੱਜ-ਕੱਲ੍ਹ AI ਦਾ ਕ੍ਰੇਜ਼ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਬਹੁਤ ਸਾਰੇ ਅਜਿਹੇ ਕੰਮ ਸਨ, ਜੋ ਸਿਰਫ ਮਨੁੱਖ ਦੁਆਰਾ ਕੀਤੇ ਜਾਂਦੇ ਸਨ ਪਰ ਅੱਜ AI ਨੇ ਉਨ੍ਹਾਂ ਤੋਂ ਇਹ ਕੰਮ ਖੋਹ ਲਿਆ ਹੈ। ਇਸੇ ਕੜੀ ਵਿੱਚ ਹੁਣ ਮਾਡਲਾਂ ਦੇ ਨਾਂ ਵੀ ਹਨ। ਦੁਨੀਆ ਵਿੱਚ ਕਈ ਏਆਈ ਮਾਡਲ ਹਨ, ਜੋ ਇਨਸਾਨਾਂ ਵਾਂਗ ਕੰਮ ਕਰ ਰਹੇ ਹਨ ਅਤੇ ਹਰ ਮਹੀਨੇ ਲੱਖਾਂ ਰੁਪਏ ਕਮਾ ਰਹੇ ਹਨ। ਹਾਲ ਹੀ ‘ਚ ਇਕ ਅਜਿਹੀ ਹੀ ਮਾਡਲ ਦੀ ਕਹਾਣੀ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ਤੋਂ ਆਪਣੀ ਕਮਾਈ ਲਈ ਪੂਰੀ ਦੁਨੀਆ ਵਿੱਚ ਜਾਣੀ ਜਾਂਦੀ ਹੈ।

ਗੱਲ ਕਰ ਰਹੇ ਹਾਂ ਬਾਰਸੀਲੋਨਾ ਦੀ ਮਾਡਲ ਐਟਨਾ ਦੀ, ਜੋ ਹਾਲ ਹੀ ‘ਚ ਚਰਚਾ ‘ਚ ਆਈ ਹੈ। ਇਹ ਮਾਡਲ ਆਪਣੀ ਵਿਗਿਆਪਨ ਕਮਾਈ ਕਾਰਨ ਸੁਰਖੀਆਂ ‘ਚ ਆਈ ਸੀ ਕਿਉਂਕਿ ਕਈ ਕੰਪਨੀਆਂ ਇਸ ਮਾਡਲ ਨੂੰ ਇਨਸਾਨ ਸਮਝ ਕੇ ਉਸ ਨੂੰ ਲੱਖਾਂ ਰੁਪਏ ਦੇ ਕੰਟੈਕਟ ਦੇ ਰਹੀਆਂ ਸਨ। ਇਨ੍ਹਾਂ ਦਾ ਕੰਮ ਸੀ ਕਿ ਉਸ ਬ੍ਰਾਂਡ ਦੇ ਕੱਪੜੇ ਜਾਂ ਜੁੱਤੀਆਂ ਪਹਿਨ ਕੇ ਆਪਣੀ ਤਸਵੀਰ ਇੰਸਟਾਗ੍ਰਾਮ ‘ਤੇ ਪੋਸਟ ਕਰਨਾ ਕਿਉਂਕਿ ਉਸ ਨੂੰ ਇਕ ਲੱਖ ਤੋਂ ਵੱਧ ਲੋਕ ਫਾਲੋ ਕਰਦੇ ਹਨ। ਇਨ੍ਹਾਂ ਫਾਲੋਅਰਜ਼ ਦੇ ਦਮ ‘ਤੇ ਐਟਨਾ ਨੇ ਇਕ ਮਹੀਨੇ ‘ਚ 10 ਲੱਖ ਰੁਪਏ ਤੋਂ ਵੱਧ ਦੀ ਕਮਾਈ ਕੀਤੀ।

ਹੁਣ ਇਸ ਮਾਡਲ ਨਾਲ ਜੁੜੀ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਬਾਰੇ ਦੁਨੀਆ ਨੂੰ ਪਤਾ ਵੀ ਨਹੀਂ ਸੀ। ਅਸਲ ‘ਚ ਇਹ ਇਕ AI ਮਾਡਲ ਸੀ, ਜਿਸ ਨੂੰ ਮਾਡਲਿੰਗ ਏਜੰਸੀ ਦਿ ਕਲਿਊਲੈਸ (The Clueless) ਨੇ ਬਣਾਇਆ ਸੀ। ਇਹ AI ਮਾਡਲ ਕੰਪਨੀ ਦਾ ਟੈਸਟ ਸੀ, ਜੋ ਪੂਰੀ ਤਰ੍ਹਾਂ ਸਫ਼ਲ ਰਿਹਾ ਅਤੇ ਹੁਣ ਇਸ ਕੰਪਨੀ ਨੇ ਸੋਚ ਲਿਆ ਹੈ ਕਿ ਉਹ ਸਿਰਫ AI ਮਾਡਲਾਂ ਨਾਲ ਹੀ ਕੰਮ ਕਰੇਗੀ।

ਇਸ ਸਫ਼ਲਤਾ ਤੋਂ ਬਾਅਦ ਏਜੰਸੀ ਨੇ ਮਾਡਲਾਂ ਦੇ ਤੌਰ ‘ਤੇ ਮਨੁੱਖਾਂ ਨੂੰ ਰੁਜ਼ਗਾਰ ਦੇਣਾ ਬੰਦ ਕਰ ਦਿੱਤਾ ਹੈ। ਏਜੰਸੀ ਦਾ ਕਹਿਣਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਮਾਡਲਾਂ ਨਾਲ ਕੰਮ ਕਰਨਾ ਬਹੁਤ ਆਸਾਨ ਹੈ ਕਿਉਂਕਿ ਇਹ ਇਨਸਾਨਾਂ ਵਾਂਗ ਮੰਗ ਨਹੀਂ ਕਰਦੇ। ਇਸ ਤੋਂ ਇਲਾਵਾ ਲੋਕ ਹੁਣ ਹੱਥੀਂ ਕੰਮ ਛੱਡ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਵੱਲ ਰੁਖ ਕਰ ਰਹੇ ਹਨ ਅਤੇ ਸਮੇਂ ਦੀ ਮੰਗ ਨਾਲ ਸਾਨੂੰ ਆਪਣੇ-ਆਪ ਨੂੰ ਬਦਲਣਾ ਪਵੇਗਾ ਅਤੇ ਇਹ ਸਮੇਂ ਦੀ ਮੰਗ ਹੈ।

Add a Comment

Your email address will not be published. Required fields are marked *