ਸ਼ਾਹਰੁਖ ਖ਼ਾਨ ਦੇ ਕਈ ਫੈਨਜ਼ ਫ਼ਿਲਮ ‘ਡੰਕੀ’ ਲਈ ਵਿਦੇਸ਼ ਤੋਂ ਆ ਰਹੇ ਹਨ ਆਪਣੇ ਦੇਸ਼
December 2, 2023
ਮੁੰਬਈ- ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ’ਚ ‘ਡੰਕੀ’ ਦਾ ਵੱਖਰਾ ਹੀ ਕ੍ਰੇਜ਼ ਨਜ਼ਰ ਆ ਰਿਹਾ ਹੈ। ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਆਪਣੇ ਦੇਸ਼ ਭਾਰਤ ਆ ਆਉਣ ਵਾਲੇ ਇਹ ਪ੍ਰਸ਼ੰਸਕ ਆਪਣੇ ਚਹੇਤੇ ਸਿਤਾਰੇ ਲਈ ਇਕ ਗਲੋਬਲ ਜਸ਼ਨ ਲਈ ਤਿਆਰ ਹਨ। ਸੂਤਰ ਨੇ ਖੁਲਾਸਾ ਕੀਤਾ, ‘ਡੰਕੀ’ ਉਨ੍ਹਾਂ ਦੇਸ਼ਾਂ ’ਚ ਉਪਲਬਧ ਹੋਵੇਗੀ ਜਿੱਥੇ ਇਹ ਪ੍ਰਸ਼ੰਸਕ ਰਹਿੰਦੇ ਹਨ। ਯਾਤਰਾ ਕਰਨ ਵਾਲੇ ਪ੍ਰਸ਼ੰਸਕਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਹੈ, ਪਰ 500+ ਦੇ ਕਰੀਬ ਹੋਣ ਦੀ ਉਮੀਦ ਹੈ। ਫਿਲਮ ਦਾ ਨਿਰਮਾਣ ਜੀਓ ਸਟੂਡੀਓ, ਰੈੱਡ ਚਿਲੀਜ਼ ਐਂਟਰਟੇਨਮੈਂਟ ਤੇ ਏ. ਰਾਜਕੁਮਾਰ ਹਿਰਾਨੀ ਫਿਲਮਜ਼ ਦੀ ਪੇਸ਼ਕਾਰੀ, ਰਾਜਕੁਮਾਰ ਹਿਰਾਨੀ ਤੇ ਗੌਰੀ ਖਾਨ ਦੁਆਰਾ ਨਿਰਮਿਤ, ਅਭਿਜਾਤ ਜੋਸ਼ੀ, ਰਾਜਕੁਮਾਰ ਹਿਰਾਨੀ ਤੇ ਕਨਿਕਾ ਢਿੱਲੋਂ ਦੁਆਰਾ ਲਿਖੀ ਗਈ ‘ਡੰਕੀ’ ਇਸ ਕ੍ਰਿਸਮਸ ’ਤੇ ਰਿਲੀਜ਼ ਹੋ ਰਹੀ ਹੈ।

