ਘਰੇਲੂ ਬਾਜ਼ਾਰਾਂ ‘ਚ ਸ਼ੁਰੂਆਤੀ ਲਾਭਾਂ ਤੋਂ ਬਾਅਦ ਆਈ ਗਿਰਾਵਟ

ਮੁੰਬਈ – ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਘਰੇਲੂ ਬਾਜ਼ਾਰਾਂ ‘ਚ ਤੇਜ਼ੀ ਰਹੀ, ਹਾਲਾਂਕਿ ਬਾਅਦ ‘ਚ ਦੋਵਾਂ ਸੂਚਕਾਂਕ ‘ਚ ਗਿਰਾਵਟ ਦੇਖਣ ਨੂੰ ਮਿਲੀ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ‘ਚ 118.2 ਅੰਕ ਵਧ ਕੇ 67,020.11 ‘ਤੇ ਖੁੱਲ੍ਹਿਆ। ਨਿਫਟੀ 39.55 ਅੰਕ ਵਧ ਕੇ 20,136.15 ‘ਤੇ ਪਹੁੰਚ ਗਿਆ। ਦੋਵੇਂ ਸੂਚਕਾਂਕ ਬਾਅਦ ਵਿੱਚ ਸ਼ੁਰੂਆਤੀ ਲਾਭ ਗੁਆ ਬੈਠੇ ਅਤੇ ਹੇਠਾਂ ਕਾਰੋਬਾਰ ਕਰ ਰਹੇ ਸਨ। ਸੈਂਸੈਕਸ 214.84 ਅੰਕ ਡਿੱਗ ਕੇ 66,687.07 ‘ਤੇ ਅਤੇ ਨਿਫਟੀ 55.80 ਅੰਕ ਡਿੱਗ ਕੇ 20,040.80 ‘ਤੇ ਖੁੱਲ੍ਹਿਆ। 

ਸੈਂਸੈਕਸ ਦੀਆਂ ਕੰਪਨੀਆਂ ‘ਚ ਅਲਟਰਾਟੈੱਕ ਸੀਮੈਂਟ, ਮਹਿੰਦਰਾ ਐਂਡ ਮਹਿੰਦਰਾ, ਐਕਸਿਸ ਬੈਂਕ, ਵਿਪਰੋ, ਹਿੰਦੁਸਤਾਨ ਯੂਨੀਲੀਵਰ, ਸਨ ਫਾਰਮਾ, ਕੋਟਕ ਮਹਿੰਦਰਾ ਬੈਂਕ ਅਤੇ ਲਾਰਸਨ ਐਂਡ ਟੂਬਰੋ ਦੇ ਸ਼ੇਅਰ ਵਧੇ। ਟਾਟਾ ਸਟੀਲ, ਰਿਲਾਇੰਸ ਇੰਡਸਟਰੀਜ਼, ਟਾਟਾ ਮੋਟਰਜ਼ ਅਤੇ ਐਨਟੀਪੀਸੀ ਦੇ ਸ਼ੇਅਰ ਘਾਟੇ ਵਿੱਚ ਸਨ। ਹੋਰ ਏਸ਼ੀਆਈ ਬਾਜ਼ਾਰਾਂ ‘ਚ ਚੀਨ ਦਾ ਸ਼ੰਘਾਈ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਲਾਭ ‘ਚ ਰਿਹਾ, ਜਦਕਿ ਦੱਖਣੀ ਕੋਰੀਆ ਦਾ ਕੋਸਪੀ ਅਤੇ ਜਾਪਾਨ ਦਾ ਨਿੱਕੇਈ ਘਾਟੇ ‘ਚ ਰਿਹਾ। ਅਮਰੀਕੀ ਬਾਜ਼ਾਰ ਬੁੱਧਵਾਰ ਨੂੰ ਗਿਰਾਵਟ ਦੇ ਨਾਲ ਬੰਦ ਹੋਏ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.18 ਫ਼ੀਸਦੀ ਘੱਟ ਕੇ 82.95 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਬੁੱਧਵਾਰ ਨੂੰ 71.91 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

Add a Comment

Your email address will not be published. Required fields are marked *