ਇਟਲੀ ‘ਚ ਜਲੰਧਰ ਦੀ ਧੀ 100 ਫ਼ੀਸਦੀ ਅੰਕਾਂ ਨਾਲ ਬਣੀ ਨਰਸ

ਮਿਲਾਨ : ਪੰਜਾਬੀਆਂ ਨੇ ਪੂਰੀ ਦੁਨੀਆ ਵਿਚ ਆਪਣੀ ਮਿਹਨਤ ਨਾਲ ਚੰਗਾ ਨਾਮਣਾ ਖੱਟਿਆ ਹੈ। ਮਿਹਨਤ ਨਾਲ ਪੰਜਾਬੀਆਂ ਨੇ ਹਰ ਮੁਕਾਮ ਸਰ ਕੀਤਾ ਹੈ। ਇਟਲੀ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ। ਵੱਖਰੀ ਭਾਸ਼ਾ ਹੋਣ ਦੇ ਬਾਵਜੂਦ ਇਟਲੀ ਵਿਚ ਵੀ ਪੰਜਾਬੀਆਂ ਨੇ ਚੰਗਾ ਮੁਕਾਮ ਹਾਸਲ ਕਰ ਲਿਆ ਹੈ। ਨਵੀਂ ਪੀੜੀ ਨੇ ਪੜ੍ਹਾਈ ਵਿਚ ਵੀ ਮੱਲਾਂ ਮਾਰ ਲਈਆਂ ਹਨ। ਜਲੰਧਰ ਨਾਲ ਸਬੰਧਤ ਸੁਖਦੀਪ ਕੌਰ ਨੇ ਵੀ ਪੜ੍ਹਾਈ ਵਿਚ ਵੀ ਵੱਡੀ ਮੱਲ ਮਾਰਦਿਆਂ 100 ਵਿਚੋਂ 100 ਅੰਕ ਪ੍ਰਾਪਤ ਕਰ ਮਾਪਿਆਂ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਜਲੰਧਰ ਦੇ ਪਿੰਡ ਲੱਧੜ ਕਲਾਂ ਦੇ ਕੁਲਦੀਪ ਸਿੰਘ ਜੋ ਕਿ ਲੰਬੇ ਸਮੇਂ ਤੋਂ ਇਟਲੀ ‘ਚ ਰਹਿ ਰਹੇ ਹਨ, ਦੀ 22 ਸਾਲਾ ਲੜਕੀ ਸੁਖਦੀਪ ਕੌਰ ਨੇ ਬਰੇਸ਼ੀਆ ਯੁਨੀਵਰਸਿਟੀ ਚੋਂ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਮਾਣ ਵਧਾਇਆ ਹੈ। 

ਬੀਤੇ ਦਿਨ ਇਹ ਬੱਚੀ ਡਿਗਰੀ ਪ੍ਰਾਪਤ ਕਰਨ ਉਪਰੰਤ ਮਾਪਿਆਂ ਨਾਲ ਰੀਗਲ ਰੈਂਸਟੋਰੈਂਟ ਪਹੁੰਚੇ, ਜਿਸਦਾ ਰੀਗਲ ਰੈਂਸਟੋਰੈਂਟ ਦੇ ਮਾਲਕ ਲਖਵਿੰਦਰ ਸਿੰਘ ਡੋਗਰਾਂਵਾਲ ਨੇ ਸਨਮਾਨ ਕੀਤਾ। ਇਸ ਮੌਕੇ ਜਗਜੀਤ ਸਿੰਘ ਡੋਗਰਾਂਵਾਲ ਅਤੇ ਫਤਿਹ ਸਿੰਘ ਪ੍ਰਬੰਧਕ ਗੁਰਦੁਆਰਾ ਤੋਰੇ ਦੀ ਪਿਚਨਾਰਦੀ ਮੌਜੂਦ ਸਨ। ਗੱਲਬਾਤ ਦੌਰਾਨ ਸੁਖਦੀਪ ਕੌਰ ਨੇ ਦੱਸਿਆ ਕਿ ਉਹ ਨੌਕਰੀ ਦੇ ਨਾਲ-ਨਾਲ ਅਗਲੇਰੀ ਪੜ੍ਹਾਈ ਜਾਰੀ ਰੱਖ ਕੇ ਮਾਸਟਰ ਡਿਗਰੀ ਪ੍ਰਾਪਤ ਕਰੇਗੀ।

Add a Comment

Your email address will not be published. Required fields are marked *