BCCI ਨੇ ਵਧਾਇਆ ਰਾਹੁਲ ਦ੍ਰਾਵਿੜ ਦਾ ਕਾਰਜਕਾਲ

ਬੀ.ਸੀ.ਸੀ.ਆਈ. ਨੇ ਰਾਹੁਲ ਦ੍ਰਾਵਿੜ ਨੂੰ ਲੈ ਕੇ ਇਕ ਵੱਡਾ ਐਲਾਨ ਕੀਤਾ ਹੈ। ਬੋਰਡ ਅਨੁਸਾਰ ਦ੍ਰਾਵਿੜ ਭਾਰਤੀ ਕ੍ਰਿਕਟ ਟੀਮ ਦੇ ਹੈੱਡ ਕੋਚ ਬਣੇ ਰਹਿਣਗੇ ਤੇ ਉਨ੍ਹਾਂ ਦੇ ਕਾਰਜਕਾਲ ‘ਚ ਵਾਧਾ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਦ੍ਰਾਵਿੜ ਦਾ 2 ਸਾਲ ਦਾ ਕਰਾਰਨਾਮਾ ਵਨਡੇ ਵਿਸ਼ਵ ਕੱਪ 2023 ਤੋਂ ਬਾਅਦ ਖ਼ਤਮ ਹੋ ਗਿਆ ਸੀ। ਉਨ੍ਹਾਂ ਦੇ ਕੋਚ ਰਹਿੰਦਿਆਂ ਭਾਰਤੀ ਟੀਮ ਨੇ ਵਿਸ਼ਵ ਕੱਪ 2023 ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਪਰ ਫਾਈਨਲ ‘ਚ ਟੀਮ ਨੂੰ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

ਉਨ੍ਹਾਂ ਦੇ ਭਾਰਤੀ ਟੀਮ ਨਾਲ ਕਰਾਰ ਖ਼ਤਮ ਹੋਣ ‘ਤੇ ਕਈ ਆਈ.ਪੀ.ਐੱਲ. ਟੀਮਾਂ ਨੇ ਰਾਹੁਲ ਦ੍ਰਾਵਿੜ ਨੂੰ ਆਪਣਾ ਕੋਚ ਬਣਾਉਣ ਲਈ ਸੰਪਰਕ ਕੀਤਾ ਸੀ, ਪਰ ਦ੍ਰਾਵਿੜ ਨੇ ਭਾਰਤੀ ਟੀਮ ਨਾਲ ਜੁੜੇ ਰਹਿਣ ਨੂੰ ਤਰਜੀਹ ਦਿੱਤੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਕਿਹਾ, ‘ਬੋਰਡ ਐਲਾਨ ਕਰਦਾ ਹੈ ਕਿ ਰਾਹੁਲ ਦ੍ਰਾਵਿੜ ਅਤੇ ਸਹਿਯੋਗੀ ਸਟਾਫ ਦੇ ਕਰਾਰ ‘ਚ ਵਾਧਾ ਕੀਤਾ ਗਿਆ ਹੈ। ਅਸੀਂ ਰਾਹੁਲ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੇ ਵਿਸ਼ਵ ਕੱਪ 2023 ਤੋਂ ਬਾਅਦ ਖ਼ਤਮ ਹੋਏ ਕਾਰਜਕਾਲ ਬਾਰੇ ਗੱਲਬਾਤ ਕੀਤੀ ਸੀ ਤੇ ਉਹ ਆਪਣਾ ਕਾਰਜਕਾਲ ਵਧਾਉਣ ਲਈ ਮੰਨ ਗਏ ਹਨ।’

ਬੋਰਡ ਨੇ ਰਾਹੁਲ ਦ੍ਰਾਵਿੜ ਦੀ ਕੋਚਿੰਗ ‘ਚ ਭਾਰਤੀ ਕ੍ਰਿਕਟ ਟੀਮ ਦੇ ਪ੍ਰਦਰਸ਼ਨ ਦੀ ਤਾਰੀਫ਼ ਕੀਤੀ ਤੇ ਵੀ.ਵੀ.ਐੱਸ. ਲਕਸ਼ਮਣ ਦੇ ਸਹਿਯੋਗ ਲਈ ਵੀ ਸ਼ਲਾਘਾ ਕੀਤੀ। ਬੋਰਡ ਨੇ ਦੋਵਾਂ ਦੀ ਸ਼ਲਾਘਾਯੋਗ ਕਾਰਜਸ਼ੈਲੀ ਬਾਰੇ ਕਿਹਾ, ‘ਦ੍ਰਾਵਿੜ ਅਤੇ ਲਕਸ਼ਮਣ ਨੇ ਭਾਰਤੀ ਕ੍ਰਿਕਟ ਦੇ ਪੱਧਰ ਨੂੰ ਉੱਪਰ ਚੁੱਕਣ ਲਈ ਕਾਫ਼ੀ ਸਖ਼ਤ ਮਿਹਨਤ ਕੀਤੀ ਹੈ।’ 

Add a Comment

Your email address will not be published. Required fields are marked *