ਕਰਾਚੀ ਦੇ ਸ਼ਾਪਿੰਗ ਮਾਲ ‘ਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ

ਕਰਾਚੀ – ਪਾਕਿਸਤਾਨ ਦੇ ਕਰਾਚੀ ‘ਚ ਰਾਸ਼ਿਦ ਮਿਨਹਾਸ ਰੋਡ ‘ਤੇ ਸਥਿਤ ਆਰਜੇ ਮਾਲ ‘ਚ ਅੱਗ ਲੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 22 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਮਾਲ ਦੇ ਅੰਦਰ ਹੋਰ ਵੀ ਕਈ ਲੋਕਾਂ ਦੇ ਫਸੇ ਹੋਣ ਦੀ ਖਬਰ ਹੈ।
ਕਰਾਚੀ ਦੇ ਮੇਅਰ ਬੈਰਿਸਟਰ ਮੁਰਤਜ਼ਾ ਵਹਾਬ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ, “ਹੁਣ ਤੱਕ 10 ਦੇ ਮਾਰੇ ਜਾਣ ਅਤੇ 22 ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ।” ਉਨ੍ਹਾਂ ਕਿਹਾ ਕਿ ਅੱਗ ਬੁਝਾਈ ਜਾ ਚੁੱਕੀ ਹੈ ਅਤੇ ਕੂਲਿੰਗ ਪ੍ਰਕਿਰਿਆ ਜਾਰੀ ਹੈ।

ਪੁਲਸ ਸਰਜਨ ਸੁਮੱਈਆ ਸਈਦ ਨੇ ਕਿਹਾ ਕਿ ਨੌਂ ਲਾਸ਼ਾਂ ਹਸਪਤਾਲਾਂ ਵਿੱਚ ਲਿਆਂਦੀਆਂ ਗਈਆਂ ਹਨ, ਜਿਨ੍ਹਾਂ ਵਿੱਚ ਅੱਠ ਜਿਨਾਹ ਪੋਸਟ ਗ੍ਰੈਜੂਏਟ ਮੈਡੀਕਲ ਸੈਂਟਰ (ਜੇਪੀਐਮਸੀ) ਅਤੇ ਇੱਕ ਸਿਵਲ ਹਸਪਤਾਲ ਕਰਾਚੀ (ਸੀਐਚਕੇ) ਵਿੱਚ ਹੈ। ਵਹਾਬ ਨੇ ਦੱਸਿਆ ਕਿ ਇਕ ਹੋਰ ਜ਼ਖਮੀ ਨੂੰ ਅੱਬਾਸੀ ਸ਼ਹੀਦ ਹਸਪਤਾਲ ਲਿਜਾਇਆ ਗਿਆ। ਡਾਨ ਦੀ ਰਿਪੋਰਟ ਅਨੁਸਾਰ, ਇੱਕ 18 ਸਾਲ ਦਾ ਨੌਜਵਾਨ ਵਰਤਮਾਨ ਵਿੱਚ ਸੀਐਚਕੇ ਵਿੱਚ ਦਾਖਲ ਹੈ।

ਜ਼ਿਲ੍ਹਾ ਪੂਰਬੀ ਦੇ ਡਿਪਟੀ ਕਮਿਸ਼ਨਰ (ਡੀਸੀ) ਅਲਤਾਫ਼ ਸ਼ੇਖ ਨੇ ਬਚਾਅ ਕਾਰਜ ਦੀ ਨਿਗਰਾਨੀ ਕਰਦੇ ਹੋਏ ਦੱਸਿਆ ਕਿ ਜ਼ਖ਼ਮੀਆਂ ਸਮੇਤ 30 ਲੋਕਾਂ ਨੂੰ ਬਚਾਇਆ ਗਿਆ ਹੈ।  ਇਮਾਰਤ ਨੂੰ ਚੌਥੀ ਮੰਜ਼ਿਲ ਤੱਕ ਸਾਫ਼ ਕਰ ਦਿੱਤਾ ਗਿਆ ਸੀ, ਪੰਜਵੀਂ ਮੰਜ਼ਿਲ ਦੀ ਕਲੀਅਰੈਂਸ ਚੱਲ ਰਹੀ ਹੈ। ਬਚਾਅ ਕਾਰਜ ਪੂਰਾ ਹੋਣ ਤੋਂ ਬਾਅਦ ਪੂਰੀ ਜਾਂਚ ਤੋਂ ਬਾਅਦ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ।

ਫਾਇਰ ਐਂਡ ਰੈਸਕਿਊ ਬੁਲਾਰੇ ਦੇ ਬਿਆਨ ਮੁਤਾਬਕ ਉਨ੍ਹਾਂ ਨੂੰ ਸਵੇਰੇ 6:30 ਵਜੇ ਘਟਨਾ ਬਾਰੇ ਜਾਣਕਾਰੀ ਮਿਲੀ। ਅੱਠ ਫਾਇਰ ਟੈਂਡਰ, ਦੋ ਸਨੋਰਕਲ ਅਤੇ ਦੋ ਬਾਊਜ਼ਰ ਭੇਜੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਮਾਲ ‘ਚ ਸਵੇਰੇ ਕਰੀਬ 6 ਵਜੇ ਅੱਗ ਲੱਗ ਗਈ। ਇੱਕ ਤੋਂ ਬਾਅਦ ਇੱਕ ਦੂਜੀ ਮੰਜ਼ਿਲ ਤੋਂ ਸ਼ੁਰੂ ਹੋਈ ਅੱਗ ਚੌਥੀ, ਪੰਜਵੀਂ ਅਤੇ ਛੇਵੀਂ ਮੰਜ਼ਿਲ ਤੱਕ ਪਹੁੰਚ ਗਈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਅੱਗ ਕਿਸ ਕਾਰਨ ਲੱਗੀ। ਮੌਕੇ ‘ਤੇ ਹੀ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਅਤੇ 50 ਤੋਂ ਵੱਧ ਫਾਇਰ ਫਾਈਟਰਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਮਾਰਤ ਵਿੱਚ ਫਸੇ 42 ਲੋਕਾਂ ਨੂੰ ਲਗਭਗ ਤੁਰੰਤ ਬਚਾ ਲਿਆ ਗਿਆ।

ਸਿੰਧ ਦੇ ਇੰਸਪੈਕਟਰ ਜਨਰਲ (ਆਈਜੀ) ਰਿਫਤ ਮੁਖਤਾਰ ਨੇ ਜ਼ਿਲ੍ਹਾ ਪੂਰਬੀ ਦੇ ਸੀਨੀਅਰ ਪੁਲਿਸ ਸੁਪਰਡੈਂਟ ਨੂੰ ਬਚਾਅ ਕਾਰਜ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਅਤੇ ਫਾਇਰ ਬ੍ਰਿਗੇਡਾਂ ਲਈ ਨਿਰਵਿਘਨ ਪਹੁੰਚ ਲਈ ਸੜਕ ਨੂੰ ਸਾਫ਼ ਕਰਨ ਦੇ ਆਦੇਸ਼ ਦਿੱਤੇ।

Add a Comment

Your email address will not be published. Required fields are marked *