ਸਿੰਘਾਪੁਰ ਦੀ ਨਿਊਜੀਲੈਂਡ ਤੋਂ ਚੱਲਣ ਵਾਲੀ ਏਅਰਲਾਈਨ ਵਿੱਚ ਹੁਣ ਬੈੱਡਰੂਮ ਦੀ ਸੁਵਿਧਾ ਉਪਲਬਧ
November 25, 2023
ਆਕਲੈਂਡ – ਸਿੰਘਾਪੁਰ ਏਅਰਲਾਈਨਜ਼ ਵਲੋਂ ਆਕਲੈਂਡ ਏਅਰਪੋਰਟ ਤੋਂ ਏਅਰਬੱਸ ਏ 380 ਦੀ ਸ਼ੁਰੂਆਤ ਕੀਤੀ ਗਈ ਹੈ, ਪਰ ਇਸ ਉਡਾਣ ਦੀ ਖਾਸੀਅਤ ਇਹ ਹੈ ਕਿ ਇਸ ਉਡਾਣ ਵਿੱਚ ਆਮ ਫਰਸਟ ਕਲਾਸ ਸੁਵਿਧਾਵਾਂ ਤੋਂ ਵੱਧਕੇ ਕੁਝ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਆਪਣੇ ਗ੍ਰਾਹਕਾਂ ਨੂੰ ਖੁਸ਼ ਕਰਨ ਲਈ ਏਅਰਲਾਈਨ ਨੇ ਫਰਸਟ ਕਲਾਸ ਗ੍ਰਾਹਕਾਂ ਨੂੰ ਫਰਸਟ ਕਲਾਸ ਕੈਬਿਨ ਦੀ ਸੁਵਿਧਾ ਦਿੱਤੀ ਹੈ। ਇਸ ਵਿੱਚ ਬੈੱਡ ਦੀ ਸੁਵਿਧਾ ਵੀ ਦਿੱਤੀ ਗਈ ਹੈ ਤੇ ਨਾਲ ਹੀ ਇੱਕ ਆਰਾਮ ਕੁਰਸੀ ਜੋ 270 ਡਿਗਰੀ ਤੱਕ ਘੁੰਮ ਸਕਦੀ ਹੈ। 471 ਸੀਟਾਂ ਵਾਲੇ ਸੁਪਰ ਜੰਬੋਜੈੱਟ ਆਕਲੈਂਡ ਏਅਰਪੋਰਟ ‘ਤੇ ਬੀਤੇ ਵੀਰਵਾਰ ਦੁਪਹਿਰੇ 1.08 ‘ਤੇ ਪੁੱਜਿਆ ਸੀ।

